ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਆਪ ਸਾਂਸਦ ਰਾਘਵ ਚੱਡਾ ਦੇ ਚੋਣ ਪ੍ਰਚਾਰ ਤੋਂ ਗੈਰਹਾਜ਼ਰ ‘ਤੇ ਇਕ ਅਪਡੇਟ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਅੱਖਾਂ ਦੀ ਸਰਜਰੀ ਲਈ ਯੂਕੇ ‘ਚ ਹਨ।
ਭਾਰਦਵਾਜ ਨੇ ਕਿਹਾ ਕਿ, ‘ਰਾਘਵ ਆਪਣੀਆਂ ਅੱਖਾਂ ‘ਚ ਪ੍ਰੇਸ਼ਾਨੀ ਦੇ ਬਾਅਦ ਇਲਾਜ ਕਰਾਉਣ ਲਈ ਬ੍ਰਿਟੇਨ ‘ਚ ਹਨ।ਮੈਨੂੰ ਦੱਸਿਆ ਗਿਆ ਕਿ ਇਹ ਕਾਫੀ ਗੰਭੀਰ ਹਨ ਤੇ ਜੇਕਰ ਸਮੇਂ ‘ਤੇ ਇਲਾਜ ਨਹੀਂ ਦਿੱਤਾ ਜਾਂਦਾ ਤਾਂ ਅੰਨਾਪਣ ਹੋਣ ਦੀ ਸੰਭਾਵਨਾ ਹੋ ਸਕਦੀ ਸੀ।
ਮੰਤਰੀ ਨੇ ਕਿਹਾ, ”ਮੈਂ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ ਤੇ ਜਿਵੇਂ ਹੀ ਉਹ ਠੀਕ ਹੋਣਗੇ, ਉਹ ਭਾਰਤ ਵਾਪਸ ਆਉਣਗੇ ਤੇ ਪਾਰਟੀ ਦੇ ਅਭਿਆਨ ‘ਚ ਸ਼ਾਮਿਲ ਹੋਣਗੇ।
ਇਲਾਜ ਦੇ ਲਈ ਸਰੀਰਿਕ ਰੂਪ ਨਾਲ ਦੂਰ ਰਹਿਣ ਦੇ ਬਾਵਜੂਦ, ਆਪ ਸਾਂਸਦ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਲੈ ਕੇ ਦਿੱਲੀ ‘ਚ ਚੋਣਾਂ ਲੜ ਰਹੇ ਆਪ ਉਮੀਦਵਾਰਾਂ ਦੇ ਸਮਰਥਨ ‘ਚ ਆਪਣੇ ਰੋਡ ਸ਼ੋਅ ਦੇ ਨਾਲ ਸੁਨੀਤਾ ਕੇਜਰੀਵਾਲ ਦੇ ਸਰਗਰਮ ਰਾਜਨੀਤੀ ‘ਚ ਕਦਮ ਰੱਖਣ ਤੱਕ ਪਾਰਟੀ ਦੇ ਅੰਦਰ ਦੇ ਘਟਨਾਕ੍ਰਮ ‘ਤੇ ਸੋਸ਼ਲ ਮੀਡੀਆ ‘ਤੇ ਪ੍ਰਤੀਕ੍ਰਿਆ ਦਿੱਤੀ ਹੈ।
ਚੱਢਾ ਨੇ ਪਾਰਟੀ ਦੇ ਇਨ੍ਹਾਂ ਦੋਸ਼ਾਂ ‘ਤੇ ਪ੍ਰਤੀਕਿਰਿਆ ਵਿਅਕਤ ਕੀਤੀ ਕਿ ਤਿਹਾੜ ਜੇਲ੍ਹ ਅਧਿਕਾਰੀ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਤੇ ਸ਼ੂਗਰ ਦੀਆਂ ਹੋਰ ਦਵਾਈਆਂ ਦੇਣ ਤੋਂ ਨਾਂਹ ਕਰ ਰਹੇ ਹਨ।
ਚੱਢਾ ਨੇ 18 ਅਪ੍ਰੈਲ ਨੂੰ ਐਕਸ ‘ਤੇ ਇਕ ਪੋਸਟ ‘ਚ ਕਿਹਾ, ”ਅਰਵਿੰਦ ਕੇਜਰੀਵਾਲ ਕਈ ਸਾਲਾਂ ਤੋਂ ਸ਼ੂਗਰ ਦੇ ਰੋਗੀ ਹਨ।ਕੇਜਰੀਵਾਲ ਹਰ ਦਿਨ 54 ਯੂਨਿਟ ਇੰਸੁਲਿਨ ‘ਤੇ ਹਨ।ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਇੰਸੁਲਿਨ ਨਹੀਂ ਦੇ ਰਿਹਾ ਹੈ।
ਉਨ੍ਹਾਂ ਨੇ ਕਿਹਾ, ਇਹ ਬੇਹਦ ਅਣਮਨੁੱਖੀ ਤੇ ਜੇਲ੍ਹ ਦੇ ਨਿਯਮਾਂ ਦੇ ਖਿਲਾਫ ਹੈ।
ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਮਾਰਚ ‘ਚ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਈਡੀ ਨੇ 21 ਮਾਰਚ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਸਾਬਕਾ ਡਿਪਟੀ ਮਨੀਸ਼ ਸਿਸੋਦੀਆ ਵੀ ਇਸੇ ਮਾਮਲੇ ‘ਚ ਜੇਲ੍ਹ ‘ਚ ਬੰਦ ਹਨ।
ਇਸ ਦੌਰਾਨ, ਆਪ ਨੇ ਐਲਾਨ ਕੀਤਾ ਹੈ ਕਿ ਸੁਨੀਤਾ ਕੇਜਰੀਵਾਲ ਰਾਸ਼ਟਰੀ ਰਾਜਧਾਨੀ ਤੇ ਹੋਰ ਸੂਬਿਆਂ ‘ਚ ਉਸਦੇ ਲੋਕਸਭਾ ਅਭਿਆਨ ਦੀ ਅਗਵਾਈ ਕਰੇਗੀ, ਜਿਸਦੀ ਸ਼ੁਰੂਆਤ ਆਪ ਦੇ ਪੂਰਬੀ ਦਿੱਲੀ ‘ਚ ਰੋਡ ਸ਼ੋਅ ਦੇ ਨਾਲ ਹੋਈ।