ਇੱਕ ਠੱਗ ਲੜਕੀ ਵੱਲੋਂ ਇਕ ਨਹੀਂ, 2 ਨਹੀਂ ਸਗੋਂ 12 ਨੌਜਵਾਨਾਂ ਨੂੰ ਵਿਆਹ ਕਰਵਾ ਕੇ ਠੱਗੀ ਮਾਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।ਸਿਮਰਨ ਨਾਮਕ ਲੜਕੀ ਨੇ 12 ਲੜਕਿਆਂ ਨਾਲ ਵਿਆਹ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।ਇਸ ਦੌਰਾਨ ਉਕਤ ਠੱਗ ਲਾੜੀ ਵੱਲੋਂ ਠੱਗੇ ਗਏ ਮੁਕੇਸ਼ ਨਾਮਕ ਨੌਜਵਾਨ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਮਾਮਲਾ ਪਟਿਆਲਾ ਦਾ ਹੈ, ਜਿੱਥੇ ਸਿਮਰਨ ਨਾਮੀ ਲੜਕੀ ਨੇ 12 ਵਾਰ ਵਿਆਹ ਕਰਵਾ ਕੇ ਨੌਜਵਾਨਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ।ਸਿਮਰਨ ‘ਤੇ ਪਹਿਲਾਂ ਹੀ ਕਈ ਕੇਸ ਦਰਜ ਹਨ, ਜਿਸਦੇ ਚਲਦਿਆਂ ਇਹ ਜੇਲ੍ਹ ਵੀ ਜਾ ਚੁੱਕੀ ਹੈ ਪਰ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਇਸਨੇ ਫਿਰ ਲੜਕਿਆਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ।
ਮੁਕੇਸ਼ ਨਾਮਕ ਵਿਅਕਤੀ ਜੋ ਕਿ ਹਿਸਾਰ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਸਿਮਰਨ ਨੇ ਉਸਦੇ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ ਕੇ 4.5 ਲੱਖ ਰੁ. ਦੀ ਠੱਗੀ ਮਾਰੀ।ਇਸ ਸਬੰਧੀ ਮੁਕੇਸ਼ ਨੇ ਪਟਿਆਲਾ ਦੇ ਲਾਹੌਰੀ ਗੇਟ ਥਾਣਾ ਡਿਵੀਜ਼ਨ ਨੰਬਰ 4 ‘ਚ ਉਸਦੇ ਖਿਲਾਫ ਕੇਸ ਦਰਜ ਕਰਵਾਇਆ ‘ਤੇ ਪੁਲਿਸ ਉਸਦੀ ਸੁਣਵਾਈ ਨਹੀਂ ਕਰ ਰਹੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਰਿਹਾ ਹੈ।
ਹੁਣ ਮੁਕੇਸ਼ ਨੇ ਸਿਮਰ ਤੇ ਉਸਦਾ ਵਿਆਹ ਕਰਾਉਣ ਵਾਲੇ ਵਿਚੋਲੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਮੁਕੇਸ਼ ਨੇ ਕਿਹਾ ਕਿ ਸਿਮਰਨ ਨੇ ਉਸ ‘ਤੇ ਝੂਠਾ ਕੇਸ ਦਰਜ ਕਰਾਇਆ ਹੈ, ਜਿਸ ਕਾਰਨ ਉਹ ਪਿਛਲੇ ਢਾਈ ਸਾਲਾਂ ਤੋਂ ਪਟਿਆਲਾ ਦੇ ਚੱਕਰ ਕੱਟ ਰਿਹਾ ਹੈ।ਇਸ ਠੱਗ ਲੜਕੀ ਦੇ ਕਾਰਨ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਤੇ ਪ੍ਰੇਸ਼ਾਨੀ ਕਾਰਨ ਉਸਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ।ਹੁਣ ਉਸਨੂੰ ਪਤਾ ਲੱਗਾ ਕਿ ਸਿਮਰਨ ਨੇ ਪਟਿਆਲਾ ਵੀ 10-12 ਵਿਆਹ ਕਰਵਾਏ ਹਨ।ਉਸਨੇ ਕਿਹਾ ਕਿ ਉਕਤ ਲੜਕੀ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਸਨੂੰ ਇਨਸਾਫ ਦਿਵਾਇਆ ਜਾਵੇ।