ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਸਤਿਵਿੰਦਰ ਸਿੰਘ ਉਰਫ ਗੋਲਡੀ ਬਰਾੜ ਦੀ ਅਮਰੀਕਾ ‘ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦੀਆਂ ਖਬਰਾਂ ਝੂਠੀਆਂ ਨਿਕਲੀਆਂ।ਜਿਵੇਂ ਹੀ ਭਾਰਤੀ ਮੀਡੀਆ ‘ਚ ਇਸ ਘਟਨਾ ਨੂੰ ਲੈ ਕੇ ਖਬਰਾਂ ਚੱਲਣੀਆਂ ਸ਼ੁਰੂ ਹੋਈਆਂ, ਖੁਫੀਆ ਏਜੰਸੀਆਂ ਅਲਰਟ ਹੋ ਗਈਆਂ।
ਬੁੱਧਵਾਰ ਨੂੰ ਸਾਰੇ ਪਹਿਲੂਆਂ ‘ਤੇ ਦੇਸ਼ ਦੀ ਸਰਵਉੱਚ ਜਾਂਚ ਏਜੰਸੀਆਂ ਨੂੰ ਪ੍ਰਾਥਮਿਕ ਪੱਧਰ ‘ਤੇ ਮਿਲੀ ਜਾਣਕਾਰੀ ‘ਚ ਸਾਹਮਣੇ ਆਇਆ ਕਿ ਅਮਰੀਕਾ ‘ਚ ਅਜਿਹੀ ਕੋਈ ਵਾਰਦਾਤ ਜਾਂ ਇੰਟਰ ਗੈਂਗਵਾਰ ਨਹੀਂ ਹੋਈ ਹੈ, ਜਿਸ ‘ਚ ਗੋਲਡੀ ਬਰਾੜ ਦੀ ਹੱਤਿਆ ਹੋਈ ਹੋਵੇ।
ਦਰਅਸਲ ‘ਚ ਬੁੱਧਵਾਰ ਸਵੇਰੇ ਅਮਰੀਕਾ ਦੇ ਫੇਅਰਮੋਂਟ ਤੇ ਹੋਲਟ ਐਵੇਨਿਊ ‘ਚ ਮੰਗਲਵਾਰ ਸ਼ਾਮ 5:25 ਵਜੇ ਗੋਲਡੀ ਬਰਾੜ ਨੂੰ ਗੋਲੀਆਂ ਮਾਰਨ ਦੀਆਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ।ਇਸ ‘ਚ ਕਿਹਾ ਗਿਆ ਸੀ ਕਿ ਬਰਾੜ ਆਪਣੇ ਇਕ ਸਾਥੀ ਦੇ ਨਾਲ ਘਰ ਦੇ ਬਾਹਰ ਗਲੀ ‘ਚ ਖੜ੍ਹਾ ਸੀ।ਇਸੇ ਦੌਰਾਨ ਕੁਝ ਬਦਮਾਸ਼ ਆਏ ਤੇ ਗੋਲੀਆਂ ਚਲਾ ਗਏ।ਪਰ ਅਜਿਹੀ ਕੋਈ ਖਬਰ ਨਹੀਂ।