25 ਮਈ 2024 : ਗੁਰਦਾਸਪੁਰ ਦੇ ਇਲਾਕਿਆਂ ਵਿੱਚ ਵਿਜੀਲੈਂਸ ਜਾਂ ਫਿਰ ਐਕਸਾਈਜ਼ ਵਿਭਾਗ ਨੇ ਕੀਤਾ ਵੱਡਾ ਐਕਸ਼ਨ। ਅੱਜ ਸਵੇਰੇ ਹੀ ਬਟਾਲਾ ਤੋਂ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਾ ਅਤੇ ਕਾਂਗਰਸੀ ਲੀਡਰ ਪੱਪੂ ਜੈੰਤੀਪੁਰੀਆ ਅਤੇ ਸ਼ਰਾਬ ਕਾਰੋਬਾਰੀਆਂ ਦੇ ਘਰ ਸਵੇਰ ਤੋਂ ਰੇਡ ਚੱਲ ਰਹੀ ਹੈ,ਘਰਾਂ ਨੂੰ ਕੀਤਾ ਹੋਇਆ ਬੰਦ, ਕਿਸੇ ਨੂੰ ਵੀ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਕੁੱਲ ਪੰਜ ਲੋਕਾਂ ਦੇ ਘਰ ਰੇਡ ਹੋਈ। ਮੇਅਰ ਸ਼ਰਾਬ ਕਾਰੋਬਾਰੀ ਅਤੇ ਉਹਨਾਂ ਦੇ ਜਿੰਨੇ ਵੀ ਸਾਥੀ ਸਨ ਉਹਨਾਂ ਦੇ ਘਰ ਫੋਲੇ ਜਾ ਰਹੇ ਹਨ ਫਿਲਹਾਲ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਰੇਡ ਵਿਜੀਲੈਂਸ ਦੀ ਹੈ ਜਾਂ ਈ ਡੀ ਦੀ। ਫਿਲਹਾਲ ਅਧਿਕਾਰੀਆਂ ਦੀ ਮੀਡੀਆ ਤੋਂ ਇਸ ਬਾਰੇ ਦੂਰੀ ਬਣਾਈ ਹੋਈ ਹੈ।