ਬਠਿੰਡਾ ‘ਚ ਪਿੰਡ ਖੁੱਡੀਆਂ ‘ਚ ਈ.ਵੀ.ਐੱਮ ਮਸ਼ੀਨ ਖਰਾਬ ਹੋਣ ਕਾਰਨ ਵੋਟਿੰਗ ਦਾ ਕੰਮ ਅਜੇ ਤਕ ਸ਼ੁਰੂ ਨਹੀਂ ਹੈ ਸਕਿਆ।ਪੰਜਾਬ ਭਰ ‘ਚ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ।
ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਅਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੋਟ ਪਾਉਣ ਪਹੁੰਚੇ ਪਰ ਈ.ਵੀ.ਐਮ ਮਸ਼ੀਨ ਖਰਾਬ ਹੋਣ ਕਾਰਨ ਉਹ ਵੋਟ ਨਹੀਂ ਪਾ ਸਕੇ ਅਤੇ ਕਤਾਰ ‘ਚ ਖੜ੍ਹੇ ਹੋ ਕੇ ਵੋਟਿੰਗ ਮਸ਼ੀਨ ਠੀਕ ਹੋਣ ਤੱਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।






