ਕੁਵੈਤ ‘ਚ ਇਕ ਇਮਾਰਤ ‘ਚ ਅੱਗ ਲੱਗਣ ਕਰੀਬ 45 ਭਾਰਤੀਆਂ ਦੀ ਮੌਤ ਹੋਈ ਹੈ।ਇਨ੍ਹਾਂ ‘ਚ ਜਯੋਤੀ ਇਨਕਲੇਵ ਹਰਿਆਣਾ ਰੋਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਿੰਮਤ ਰਾਏ ਪੁੱਤ ਰਾਮਲਾਲ ਨੇ ਵੀ ਜਾਨ ਗਵਾਈ ਹੈ।ਉਹ 30 ਸਾਲ ਪਹਿਲਾਂ ਕੁਵੈਤ ਗਏ ਸੀ।ਉਥੇ ਉਹ ਐਨਬੀਟੀਸੀ ਸਟੀਲ ਫੈਬ੍ਰਿਕ ਕੰਪਨੀ ਦੇ ਫੋਰਮੈਨ ਸੀ।
ਹਿੰਮਤ ਦੀ ਪਤਨੀ ਸਰਬਜੀਤ ਕੌਰ ਤੇ 3 ਬੱਚਿਆਂ ਇੱਥੇ ਹੁਸ਼ਿਆਰਪੁਰ ‘ਚ ਹੀ ਰਹਿ ਰਹੇ ਹਨ।ਉਨ੍ਹਾਂ ਦੀ ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ‘ਚ ਸਿਰਫ ਹਿੰਮਤ ਹੀ ਕਮਾਉਣ ਵਾਲਾ ਸੀ।ਸਰਬਜੀਤ ਕੌਰ ਨੇ ਉਨ੍ਹਾਂ ਦੇ ਬੱਚੇ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਪ੍ਰਸ਼ਾਸਨ ਨੇ ਪਰਿਵਾਰ ਨੂੰ ਮਦਦ ਦਾ ਭਰੋਸਾ ਦਿਵਾਇਆ
ਹੁਸ਼ਿਆਰਪੁਰ ਦੀ ਡੀਸੀ ਕੋਮਲ ਮਿੱਤਲ ਨੇ ਕਿਹਾ ਹੈ ਕਿ ਪ੍ਰਸ਼ਾਸਨ ਪੀੜਤ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰੇਗਾ।ਹਿੰਮਤ ਦੀ ਡੈਡਬਾਡੀ ਅੱਜ ਦਿੱਲੀ ਪਹੁੰਚੇਗੀ।ਉਸ ਨੂੰ ਲਿਆਉਣ ਲਈ ਪਹਿਲਾਂ ਹੀ ਐਂਬੂਲੈਂਸ ਭੇਜ ਦਿੱਤੀ ਗਈ ਹੈ।