ਖੇਤੀ ਕਾਨੂੰਨ ਵਾਪਸ ਲੈਣ ਅਤੇ ਝੂਠੀ ਮਾਫ਼ੀ ਮੰਗਣ ਵਾਲੇ ਪ੍ਰਧਾਨ ਮੰਤਰੀ ਮੋਦੀ ਦੇ ਚੁਣਾਵੀ ਸਟੰਟ ਉਨਾਂ੍ਹ ਦੀ ਕਿਸਾਨ ਵਿਰੋਧੀ ਸੋਚ ਨੂੰ ਢੱਕ ਨਹੀਂ ਸਕਦੇ।ਉਹ ਰੱਖਿਅਕ ਦੇ ਅਹੁਦੇ ‘ਤੇ ਹਨ ਪਰ ਰਾਕਸ਼ਸ਼ ਨਾਲ ਖੜ੍ਹੇ ਹਨ।ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਹੀ ਕਿਸਾਨਾਂ ਨੂੰ ਗੱਡੀ ਨਾਲ ਦਰੜਨ ਦਾ ਮੁੱਖ ਦੋਸ਼ੀ ਹੈ।ਪਰ ਪ੍ਰਧਾਨ ਮੰਤਰੀ ਮੋਦੀ ਦੀ ਦੇਖ ਰੇਖ ‘ਚ ਮੰਤਰੀ ਅਜੇ ਮਿਸ਼ਰਾ ਟੈਨੀ ‘ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਉਹ ਆਪਣੇ ਅਹੁਦੇ ‘ਤੇ ਬਣੇ ਹੋਏ ਹਨ।