ਭਾਰਤੀ ਟੀ-20 ਕ੍ਰਿਕਟ ਟੀਮ ਦੇ ਗੇਂਦਬਾਜ਼ ਅਰਸ਼ਦੀਪ ਅੱਜ ਆਪਣੇ ਘਰ ਪਹੁੰਚ ਰਹੇ ਹਨ। ਉਹ ਦੇਰ ਸ਼ਾਮ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਣਗੇ। ਉਥੋਂ ਉਹ ਮੁਹਾਲੀ ਦੇ ਖਰੜ ਕਸਬੇ ਵਿੱਚ ਆਪਣੇ ਘਰ ਜਾਣਗੇ। ਇਸ ਦੇ ਲਈ ਉਨ੍ਹਾਂ ਦੇ ਘਰ ‘ਚ ਉਨ੍ਹਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੇ ਸੁਆਗਤ ਲਈ ਉਨ੍ਹਾਂ ਦੇ ਸਮਰਥਕ ਖੁਦ ਚੰਡੀਗੜ੍ਹ ਏਅਰਪੋਰਟ ਪਹੁੰਚਣਗੇ।
ਉਹ ਆਪਣੇ ਸਮਰਥਕਾਂ ਨਾਲ ਹਵਾਈ ਅੱਡੇ ਤੋਂ ਆਪਣੇ ਘਰ ਜਾਣਗੇ। ਉਨ੍ਹਾਂ ਦੇ ਮਾਤਾ-ਪਿਤਾ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਬਾਅਦ ਘਰ ਪਰਤ ਆਏ ਹਨ। ਘਰ ਆ ਕੇ ਅਰਸ਼ਦੀਪ ਦੇ ਸਵਾਗਤ ਦੀਆਂ ਤਿਆਰੀਆਂ ਕਰ ਲਈਆਂ ਹਨ।
ਮਾਪਿਆਂ ਨੇ ਸਾਰੇ ਮੈਚ ਵੇਖੇ
ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਬਲਜੀਤ ਕੌਰ ਦੋਵੇਂ ਟੀ-20 ਵਿਸ਼ਵ ਕੱਪ ਦੇ ਸਾਰੇ ਮੈਚ ਦੇਖਣ ਲਈ ਵਿਦੇਸ਼ ਗਏ ਹੋਏ ਸਨ। ਫਾਈਨਲ ਜਿੱਤਣ ਤੋਂ ਬਾਅਦ ਪੂਰੇ ਪਰਿਵਾਰ ਨੇ ਟਰਾਫੀ ਦੇ ਨਾਲ ਮੈਦਾਨ ‘ਤੇ ਪੁੱਤਰ ਨਾਲ ਫੋਟੋ ਖਿਚਵਾਈ। ਇਸ ਤੋਂ ਬਾਅਦ ਉਹ ਆਪਣੇ ਪੁੱਤਰ ਅਰਸ਼ਦੀਪ ਨਾਲ ਵਿਸ਼ੇਸ਼ ਜਹਾਜ਼ ਰਾਹੀਂ ਹੀ ਭਾਰਤ ਪਰਤਿਆ।
A memorable moment with Prime Minister Shri Narendra Modi ji! Thank you for your warm invitation and for celebrating this achievement with us. Proud to share this with my team and family. 🇮🇳❤️ pic.twitter.com/gAKXH5dvUS
— Arshdeep Singh (@arshdeepsinghh) July 4, 2024
ਜਿੱਥੇ ਉਨ੍ਹਾਂ ਨੇ ਅਰਸ਼ਦੀਪ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮਾਤਾ-ਪਿਤਾ ਘਰ ਆ ਗਏ ਅਤੇ ਅਰਸ਼ਦੀਪ ਮੁੰਬਈ ਲਈ ਰਵਾਨਾ ਹੋ ਗਿਆ। ਹੁਣ ਅੱਜ ਅਰਸ਼ਦੀਪ ਵੀ ਆਪਣੇ ਘਰ ਪਹੁੰਚ ਰਿਹਾ ਹੈ।
ਬੁਮਰਾਹ ਦੇ ਕਾਰਨ ਵਿਕਟਾਂ ਹਾਸਲ ਕੀਤੀਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ ਅਰਸ਼ਦੀਪ ਨੇ ਕਿਹਾ ਕਿ ਬੁਮਰਾਹ ਵਿਦੇਸ਼ੀ ਖਿਡਾਰੀਆਂ ‘ਤੇ ਦਬਾਅ ਬਣਾਉਂਦਾ ਸੀ। ਇਸ ਤੋਂ ਬਾਅਦ ਜਦੋਂ ਵੀ ਮੈਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਦਾ ਤਾਂ ਉਹ ਆਊਟ ਹੋ ਜਾਂਦੇ ਸਨ। ਉਸ ਨੇ ਇਸ ਪੂਰੇ ਵਿਸ਼ਵ ਕੱਪ ‘ਚ 17 ਵਿਕਟਾਂ ਲਈਆਂ ਹਨ।
ਫਾਈਨਲ ਵਿੱਚ ਉਸ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਦੋ ਵਿਕਟਾਂ ਲਈਆਂ, ਇਸ ਤੋਂ ਪਹਿਲਾਂ ਆਸਟਰੇਲੀਆ ਖ਼ਿਲਾਫ਼ ਤਿੰਨ ਵਿਕਟਾਂ, ਬੰਗਲਾਦੇਸ਼ ਖ਼ਿਲਾਫ਼ ਦੋ ਵਿਕਟਾਂ, ਅਫ਼ਗਾਨਿਸਤਾਨ ਖ਼ਿਲਾਫ਼ ਤਿੰਨ ਵਿਕਟਾਂ, ਅਮਰੀਕਾ ਖ਼ਿਲਾਫ਼ ਚਾਰ ਵਿਕਟਾਂ, ਆਇਰਲੈਂਡ ਖ਼ਿਲਾਫ਼ ਦੋ ਵਿਕਟਾਂ ਅਤੇ ਪਾਕਿਸਤਾਨ ਖ਼ਿਲਾਫ਼ ਇੱਕ ਵਿਕਟ ਝਟਕਾਈ ਸੀ।