ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਆਪਣੇ ਫੈਨਜ਼ ਤੇ ਸ਼ੁਭਚਿੰਤਕਾਂ ਦੇ ਲਈ ਸੋਸ਼ਲ਼ ਮੀਡੀਆ ‘ਤੇ ਇਕ ਨੋਟ ਸ਼ੇਅਰ ਕੀਤਾ ਹੈ।ਸ਼ੁੱਕਰਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਹਿਨਾ ਨੇ ਦੱਸਿਆ ਕਿ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀ ਸਲਾਮਤੀ ਦੀ ਦੁਆ ਕਰਨ ਲਈ ਰੋਜ਼ਾ ਤੇ ਵਰਤ ਰੱਖ ਰਹੇ ਹਨ।
ਹਿਨਾ ਨੇ ਲਿਖਿਆ, ‘ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਭ ਨੇ ਮੈਨੂੰ ਬੇਸ਼ੁਮਾਰ ਪਿਆ ਦਿੱਤਾ।ਤੁਹਾਡਾ ਸਭ ਦਾ ਪਿਆਰ ਦੇਖ ਕੇ ਮੇਰੇ ਦਿਲ ‘ਚ ਭਾਵਨਾਵਾਂ ਦਾ ਸਮੁੰਦਰ ਵਹਿ ਤੁਰਿਆ।ਤੁਸੀਂ ਸਾਰੇ ਲੋਕ ਮੈਨੂੰ ਪਰਸਨਲੀ ਜਾਣਦੇ ਤੱਕ ਨਹੀਂ ਪਰ ਇਸਦੇ ਬਾਵਜੂਦ ਮੈਨੂੰ ਪਿਆਰ ਤੇ ਦੁਆਵਾਂ ਦੇ ਰਹੇ ਹੋ।
ਹਿਨਾ ਨੇ ਅੱਗੇ ਲਿਖਿਆ,’ਮੇਰੇ ਇੰਸਟਾਗ੍ਰਾਮ ਤੇ ਵਟ੍ਹਸਅਪ ‘ਤੇ ਮੈਸੇਜ਼ਾਂ ਦਾ ਹੜ੍ਹ ਆਇਆ ਹੋਇਆ ਹੈ।
View this post on Instagram
ਇੰਨੇ ਪਿਆਰ ਲਈ ਪ੍ਰਮਾਤਮਾ ਤੁਹਾਡਾ ਧੰਨਵਾਦ।ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਤੁਹਾਨੂੰ ਸਭ ਨੂੰ ਰਿਪਲਾਈ ਕਰ ਸਕਾਂ ਪਰ ਇਹ ਕਾਫੀ ਮੁਸ਼ਕਿਲ ‘ਤੇ ਲੰਬੀ ਪ੍ਰੋਸੈਸ ਹੈ।ਮੈ ਤੁਹਾਡਾ ਸਭ ਦਾ ਜਿੰਨਾ ਧੰਨਵਾਦ ਅਦਾ ਕਰਾਂ ਘੱਟ ਹੈ।ਤੁਹਾਡੇ ‘ਚੋਂ ਕੁਝ ਲੋਕ ਮੇਰੇ ਲਈ ਦੁਆ ਮੰਗਣ ਦੇ ਲਈ ਦਰਗਾਹ ਗਏ ਅਤੇ ਰੋਜ਼ਾ ਰੱਖਿਆ।ਕੁਝ ਲੋਕਾਂ ਨੇ ਮੇਰੇ ਸਲਾਮਤੀ ਹੋਣ ਦੀ ਕਾਮਨਾ ਕਰਦੇ ਹੋਏ ਵਰਤ ਰੱਖਿਆ।ਮੇਰੇ ਲਈ ਹਵਨ, ਪੂਜਾ ਕੀਤੀ।
ਹਿਨਾ ਨੇ 28 ਜੂਨ ਨੂੰ ਸ਼ੇਅਰ ਕੀਤੀ ਸੀ ਪੋਸਟ: ਹਿਨਾ ਨੇ 28 ਜੂਨ ਨੂੰ ਸੋਸ਼ਲ਼ ਮੀਡੀਆ ‘ਤੇ ਇਕ ਪੋਸਟ ਦੇ ਰਾਹੀਂ ਦੱਸਿਆ ਸੀ ਕਿ ਉਨ੍ਹਾਂ ਨੂੰ ਸਟੇਜ ਥ੍ਰੀ ਬ੍ਰੈਸਟ ਕੈਂਸਰ ਹੈ।ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ ਸੀ, ਹਾਲ ਹੀ ‘ਚ ਅਫਵਾਹਾਂ ‘ਤੇ ਮੈਂ ਤੁਹਾਡੇ ਕੁਝ ਜ਼ਰੂਰੀ ਨਿਊਜ਼ ਸ਼ੇਅਰ ਕਰਨਾ ਚਾਹੁੰਦੀ ਹਾਂ।ਮੈਂ ਬ੍ਰੈਸਟ ਕੈਂਸਰ ਦੇ ਤੀਜੇ ਸਟੇਜ ‘ਤੇ ਹਾਂ।