ਆਜ਼ਾਦੀ ਦਿਹਾੜੇ ਨੂੰ ਲੈ ਕੇ ਸਮਰਾਲਾ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ। ਇਹ ਫਲੈਗ ਮਾਰਚ ਸਮਰਾਲਾ ਦੇ ਮੁੱਖ ਚੌਂਕ ਤੋਂ ਸ਼ੁਰੂ ਹੋ ਕੇ ਸਮਰਾਲਾ ਦੇ ਮੇਨ ਬਾਜ਼ਾਰ ਅਤੇ ਵੱਖ-ਵੱਖ ਮਹੱਲਿਆਂ ਵਿੱਚੋਂ ਗੁਜਰਦਾ ਹੋਇਆ ਸਮਰਾਲਾ ਦੇ ਥਾਣਾ ਵਿੱਚ ਜਾ ਕੇ ਸਮਾਪਤ ਹੋਇਆ। ਇਸ ਫਲੈਗ ਮਾਰਚ ਦੀ ਅਗਵਾਈ ਡੀਐਸਪੀ ਤਰਲੋਚਨ ਸਿੰਘ ਸਮਰਾਲਾ ਵੱਲੋਂ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਫਲੈਗ ਮਾਰਚ 15 ਅਗਸਤ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਕੱਢਿਆ ਗਿਆ ਹੈ। ਸ਼ਹਿਰ ਦੇ ਚੱਪੇ ਚੱਪੇ ਤੇ ਨਿਗਹਾ ਰੱਖਣ ਵਾਸਤੇ ਫਲੈਗ ਮਾਰਚ ਅਤੇ ਜਗ੍ਹਾ ਜਗ੍ਹਾ ਉੱਪਰ ਨੱਕੇ ਲਗਾਏ ਜਾਣਗੇ।
ਜਿਸ ਵਿੱਚ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾਊਗੀ। ਇਸ ਫਲੈਗ ਮਾਰਚ ਵਿੱਚ ਉਹਨਾਂ ਤੋਂ ਇਲਾਵਾ ਐਸਐਚ ਓ ਸਮਰਾਲਾ ਦਵਿੰਦਰ ਪਾਲ ਸਿੰਘ ,ਐਸਐਚ ਓ ਮਾਛੀਵਾੜਾ ਪਵਿੱਤਰ ਸਿੰਘ ਅਤੇ ਹੋਰ ਪੁਲਿਸ ਦੇ ਅਧਿਕਾਰੀ ਮੌਜੂਦ ਸਨ।