‘ਇਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਪਿੰਡ ਪੁਰੀਕਾ ‘ਚ ਲਗਾਏ ਪੌਦੇ
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਹਰਦੀਪ ਕੌਰ ਦੀ ਅਗਵਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੁਕੇਰੀਆਂ ਮੰਜੂ ਬਾਲਾ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਅਤੇ ‘ਇਕ ਰੁੱਖ ਮਾਂ ਦੇ ਨਾਮ ‘ ਮੁਹਿੰਮ ਅਧੀਨ ਪਿੰਡ ਪੁਰੀਕਾ ਵਿਖੇ ਨਵਜੰਮੀਆਂ ਬੱਚੀਆਂ ਦੇ ਨਾਮ ਅਤੇ ਬਜ਼ੁਰਗ ਮਾਵਾਂ ਦੇ ਨਾਮ ਬੂਟੇ ਲਗਾਏ ਗਏ I
ਸੀ.ਡੀ.ਪੀ.ਓ ਮੁਕੇਰੀਆਂ ਮੰਜੂ ਬਾਲਾ ਨੇ ਆਏ ਪਿੰਡ ਵਾਸੀਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਬਲਾਕ ਅਧੀਨ ਆਉਂਦੇ 184 ਆਂਗਨਵਾੜੀ ਸੈਂਟਰਾਂ ਵਿਚ ਨਵਜੰਮੀਆਂ ਬੱਚੀਆਂ ਦੇ ਨਾਮ ‘ਤੇ ਬੂਟੇ ਲਗਾਏ ਜਾ ਰਹੇ ਹਨ I ਉਨ੍ਹਾਂ ਦੱਸਿਆ ਕਿ ਅੱਜ ਵੀ ਬਲਾਕ ਵਿਚ ਵੱਖ-ਵੱਖ ਆਂਗਨਵਾੜੀ ਸੈਂਟਰਾਂ ਵਿਚ ਤਕਰੀਬਨ 200 ਦੇ ਕਰੀਬ ਪੌਦੇ ਲਗਾਏ ਗਏ I ਉਨ੍ਹਾਂ ਪਿੰਡ ਵਾਸੀਆਂ ‘ਤੇ ਖਾਸ ਕਰਕੇ ਮਾਵਾਂ ਨੂੰ ਲੜਕੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਵਧੀਆ ਪੌਸ਼ਟਿਕ ਖ਼ੁਰਾਕ ਦੇਣ ਬਾਰੇ ਸਮਝਾਇਆ I ਉਨ੍ਹਾਂ ਮਾਵਾਂ ਨੂੰ ਆਪਣੇ ਲੜਕਿਆਂ ਨੂੰ ਵੀ ਚੰਗੀ ਸਿੱਖਿਆ ਦੇਣ ਲਈ ਕਿਹਾ ਗਿਆ, ਤਾ ਜੋ ਉਨ੍ਹਾਂ ਅੰਦਰ ਔਰਤ ਦੀ ਇੱਜ਼ਤ ਤੇ ਸੁਰੱਖਿਆ ਦੀ ਭਾਵਨਾ ਪੈਦਾ ਹੋ ਸਕੇ I
ਇਸ ਦੇ ਨਾਲ ਹੀ ‘ਇਕ ਰੁੱਖ ਮਾਂ ਦੇ ਨਾਮ‘ ਅਧੀਨ ਵੀ ਹਰ ਘਰ, ਕਮਿਊਨਿਟੀ ਸੈਂਟਰ,ਪੰਚਾਇਤ ਘਰਾਂ ਵਿਚ ਵੀ ਪੌਦੇ ਲਗਾਉਣ ਲਈ ਜਾਗਰੂਕ ਕੀਤਾ ਗਿਆ, ਤਾਂ ਜੋ ਵਾਤਾਵਰਨ ਦੀ ਰੱਖਿਆ ਹੋ ਸਕੇ ਅਤੇ ਆਉਣ ਵਾਲੀ ਪੀੜ੍ਹੀ ਚੰਗੇ ਵਾਤਾਵਰਨ ਵਿਚ ਰਹਿ ਸਕੇ I ਇਸ ਮੌਕੇ ਸੁਪਰਵਾਈਜ਼ਰ ਰਵਿੰਦਰ ਕੌਰ, ਸੁਪਰਵਾਈਜ਼ਰ ਸੀਮਾ ਦੇਵੀ, ਸੁਪਰਵਾਈਜ਼ਰ ਰਾਜਿੰਦਰ ਕੌਰ ਤੋਂ ਇਲਾਵਾ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੀ ਮੌਜੂਦ ਸਨ I