ਬਗੈਰ ਵਾਰਨਿੰਗ ਚੁੱਪ-ਚੁਪੀਤੇ ਹੁੰਦਾ ਹਾਰਟ ਅਟੈਕ ? ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
ਹਾਰਟ ਅਟੈਕ ਪੂਰੀ ਦੁਨੀਆ ਲਈ ਚੁਣੌਤੀ ਬਣਿਆ ਹੋਇਆ ਹੈ। ਭਾਰਤ ਵਿੱਚ ਵੀ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖਾਸ ਕਰਕੇ ਨੌਜਵਾਨ ਇਸ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ।
ਹਾਰਟ ਅਟੈਕ ਪੂਰੀ ਦੁਨੀਆ ਲਈ ਚੁਣੌਤੀ ਬਣਿਆ ਹੋਇਆ ਹੈ। ਭਾਰਤ ਵਿੱਚ ਵੀ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖਾਸ ਕਰਕੇ ਨੌਜਵਾਨ ਇਸ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਖਰਾਬ ਜੀਵਨ ਸ਼ੈਲੀ ਤੇ ਖਾਣ-ਪੀਣ ਦੀਆਂ ਗਲਤ ਆਦਤਾਂ ਹਨ। ਇਸ ਕਾਰਨ ਦਿਲ ਮਜ਼ਬੂਤ ਨਹੀਂ ਹੋ ਰਹੇ।
ਇਸ ਤੋਂ ਇਲਾਵਾ ਪ੍ਰਦੂਸ਼ਣ ਵਰਗੇ ਕਾਰਕ ਵੀ ਇਸ ਲਈ ਜ਼ਿੰਮੇਵਾਰ ਹਨ। ਹਾਲਾਂਕਿ, ਦਿਲ ਦੇ ਦੌਰੇ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਦਿਲ ਦਾ ਦੌਰਾ ਹਮੇਸ਼ਾ ਅਚਾਨਕ ਪੈਂਦਾ ਹੈ, ਇਸ ਦੇ ਕੋਈ ਲੱਛਣ ਨਹੀਂ ਦਿਖਾਈ ਦਿੰਦੇ। ਜਾਣੋ ਇਸ ਦਾ ਸੱਚ…
1. ਮਿੱਥ: ਦਿਲ ਦਾ ਦੌਰਾ ਬਿਨਾਂ ਚੇਤਾਵਨੀ ਪੈਂਦਾ
ਤੱਥ: ਦਿਲ ਦੇ ਮਾਹਿਰ ਕਹਿੰਦੇ ਹਨ ਕਿ ਇਹ ਸੱਚ ਨਹੀਂ ਕਿ ਦਿਲ ਦਾ ਦੌਰਾ ਅਚਾਨਕ ਪੈਂਦਾ ਹੈ। ਇਸ ਦੇ ਲੱਛਣ 3-4 ਦਿਨ ਪਹਿਲਾਂ ਹੀ ਦਿਖਾਈ ਦੇਣ ਲੱਗ ਪੈਂਦੇ ਹਨ। ਜੇਕਰ ਤੁਸੀਂ ਬੇਚੈਨੀ ਮਹਿਸੂਸ ਕਰਦੇ ਹੋ। ਕਦਮ ਚੁੱਕਣ ਵਿੱਚ ਵੀ ਕਮਜ਼ੋਰੀ ਮਹਿਸੂਸ ਕਰਦੇ ਹੋ। ਤੁਹਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਛਾਤੀ ਵਿੱਚ ਦਰਦ, ਖੱਬੇ ਹੱਥ ਜਾਂ ਬਾਂਹ ਵਿੱਚ ਦਰਦ ਹੋਣਾ ਵੀ ਦਿਲ ਦੇ ਦੌਰੇ ਦੇ ਲੱਛਣ ਹੋ ਸਕਦੇ ਹਨ। ਹਾਲਾਂਕਿ ਸਾਈਲੈਂਟ ਹਾਰਟ ਅਟੈਕ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਉਂਦੇ। ਇਸ ਲਈ ਮਨੁੱਖ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
2. ਮਿੱਥ: ਛਾਤੀ ਵਿੱਚ ਕਿਸੇ ਵੀ ਤਰ੍ਹਾਂ ਦਾ ਦਰਦ ਦਿਲ ਦੇ ਦੌਰੇ ਦੀ ਨਿਸ਼ਾਨੀ
ਤੱਥ: ਮਾਹਿਰਾਂ ਅਨੁਸਾਰ ਛਾਤੀ ਵਿੱਚ ਦਰਦ ਜਾਂ ਬੇਅਰਾਮੀ ਹਾਰਟ ਅਟੈਕ ਦਾ ਇੱਕ ਆਮ ਲੱਛਣ ਹੈ, ਪਰ ਇਹ ਦਿਲ ਦੀ ਬਿਮਾਰੀ ਦਾ ਇੱਕਲੌਤਾ ਲੱਛਣ ਨਹੀਂ। ਸਾਹ ਚੜ੍ਹਨਾ, ਮਤਲੀ, ਚੱਕਰ ਆਉਣੇ ਜਾਂ ਪਿੱਠ, ਬਾਹਾਂ ਤੇ ਗਰਦਨ ਵਿੱਚ ਦਰਦ ਵੀ ਦਿਲ ਦੇ ਦੌਰੇ ਦੇ ਲੱਛਣ ਹੋ ਸਕਦੇ ਹਨ।
3. ਮਿੱਥ: ਜੇ ਕੋਲੈਸਟ੍ਰੋਲ ਘੱਟ ਕਰਨ ਵਾਲੀ ਦਵਾਈ ਲੈ ਰਹੇ ਹੋ, ਤਾਂ ਕੋਈ ਖਤਰਾ ਨਹੀਂ
ਤੱਥ: ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਸਟੈਟਿਨ ਵਰਗੀਆਂ ਦਵਾਈਆਂ ਲਈਆਂ ਜਾਂਦੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੋਈ ਵੀ ਗੈਰ-ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ। ਵਿਅਕਤੀ ਨੂੰ ਹਮੇਸ਼ਾ ਅਨਾਜ, ਫਲ, ਸਬਜ਼ੀਆਂ ਤੇ ਲੀਨ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਤਾਂ ਜੋ ਦਿਲ ਦੀ ਸਿਹਤ ਚੰਗੀ ਰਹੇ।