ਹਰ ਸਾਲ 2 ਸਤੰਬਰ ਨੂੰ ਕਿਉਂ ਮਨਾਇਆ ਜਾਂਦਾ World Coconut Day, ਜਾਣੋ ਇਸ ਦਾ ਇਤਿਹਾਸ ਅਤੇ ਫਾਇਦੇ
ਵਿਸ਼ਵ ਨਾਰੀਅਲ ਦਿਵਸ ਪਹਿਲੀ ਵਾਰ 2009 ਵਿੱਚ ਮਨਾਇਆ ਗਿਆ ਸੀ। ਇਹ ਦਿਨ ਏਸ਼ੀਅਨ ਅਤੇ ਪੈਸੀਫਿਕ ਨਾਰੀਅਲ ਭਾਈਚਾਰੇ ਦੁਆਰਾ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸਥਾਪਨਾ ਏਸ਼ੀਅਨ ਐਂਡ ਪੈਸੀਫਿਕ ਕੋਕਨਟ ਕਮਿਊਨਿਟੀ (APCC) ਦੁਆਰਾ ਕੀਤੀ ਗਈ ਸੀ।
ਜਦੋਂ ਵੀ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਡਾਕਟਰ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇਹ ਇਸ ਲਈ ਹੈ ਕਿਉਂਕਿ ਇਹ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਨੂੰ ਭਰਪੂਰ ਊਰਜਾ ਦਿੰਦਾ ਹੈ ਅਤੇ ਇਸ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ।
ਇਹ ਕਈ ਔਸ਼ਧੀ ਗੁਣ ਜਿਵੇਂ ਕਿ ਐਂਟੀਆਕਸੀਡੈਂਟਸ ਆਦਿ ਨਾਲ ਵੀ ਭਰਪੂਰ ਹੈ। ਇਸ ਵਿੱਚ ਬਹੁਤ ਸਾਰੇ ਜ਼ਰੂਰੀ ਵਿਟਾਮਿਨ ਅਤੇ ਖਣਿਜ ਜਿਵੇਂ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਹੁੰਦੇ ਹਨ। ਲਗਾਤਾਰ ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਚਮਤਕਾਰੀ ਲਾਭ ਮਿਲਦਾ ਹੈ। ਅਜਿਹੀ ਸਥਿਤੀ ਵਿੱਚ ਵਿਸ਼ਵ ਨਾਰੀਅਲ ਦਿਵਸ ਹਰ 2 ਸਤੰਬਰ ਨੂੰ ਲੋਕਾਂ ਨੂੰ ਨਾਰੀਅਲ ਦੇ ਫਾਇਦਿਆਂ ਤੋਂ ਜਾਣੂ ਕਰਵਾਉਣ ਅਤੇ ਇਸ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।
ਤੁਹਾਨੂੰ ਦੱਸ ਦਈਏ ਕਿ ਵਿਸ਼ਵ ਨਾਰੀਅਲ ਦਿਵਸ ਪਹਿਲੀ ਵਾਰ 2009 ਵਿੱਚ ਮਨਾਇਆ ਗਿਆ ਸੀ। ਇਹ ਦਿਨ ਏਸ਼ੀਅਨ ਅਤੇ ਪੈਸੀਫਿਕ ਨਾਰੀਅਲ ਭਾਈਚਾਰੇ ਦੁਆਰਾ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸਥਾਪਨਾ ਏਸ਼ੀਅਨ ਐਂਡ ਪੈਸੀਫਿਕ ਕੋਕਨਟ ਕਮਿਊਨਿਟੀ (APCC) ਦੁਆਰਾ ਕੀਤੀ ਗਈ ਸੀ। ਇਹ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਕਮਿਸ਼ਨ ਦੇ ਅਧੀਨ ਇੱਕ ਅੰਤਰ-ਸਰਕਾਰੀ ਸੰਸਥਾ ਹੈ। APCC ਨੇ 1969 ਵਿੱਚ ਸੰਸਥਾ ਦੀ ਸਥਾਪਨਾ ਦੀ ਯਾਦ ਵਿੱਚ ਇਸ ਸਾਲਾਨਾ ਜਸ਼ਨ ਲਈ 2 ਸਤੰਬਰ ਨੂੰ ਚੁਣਿਆ।
ਹਰ ਸਾਲ ਅੰਤਰਰਾਸ਼ਟਰੀ ਨਾਰੀਅਲ ਭਾਈਚਾਰਾ ਇਸ ਦਿਨ ਲਈ ਇੱਕ ਥੀਮ ਨਿਰਧਾਰਤ ਕਰਦਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਨਾਰੀਅਲ ਦੀ ਮਹੱਤਤਾ ਨੂੰ ਸਮਝਾਉਣਾ ਹੈ। ਨਾਲ ਹੀ, ਇਸਦੇ ਸਿਹਤ ਨੂੰ ਹੋਣ ਵਾਲੇ ਫਾਇਦਿਆਂਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਾਲ ਦੇ ਵਿਸ਼ਵ ਨਾਰੀਅਲ ਦਿਵਸ ਦਾ ਥੀਮ “ਸਰਕੂਲਰ ਈਕੋਨੋਮੀ ਦੇ ਲਈ ਨਾਰੀਅਲ: ਵੱਧ ਤੋਂ ਵੱਧ ਮੁੱਲ ਲਈ ਭਾਈਵਾਲੀ ਬਣਾਉਣਾ” ਹੈ। ਇਹ ਥੀਮ ਨਾਰੀਅਲ ਉਦਯੋਗ ਵਿੱਚ ਸਥਿਰਤਾ ਅਤੇ ਭਾਈਵਾਲੀ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦਰਿਤ ਹੈ।
ਨਾਰੀਅਲ ਪਾਣੀ ਪੀਣ ਦੇ ਫਾਇਦੇ
ਇਸ ਸ਼ਾਨਦਾਰ ਡ੍ਰਿੰਕ ਨੂੰ ਪੀਣ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ।
ਇਹ ਮਾਸਪੇਸ਼ੀਆਂ ਦੀ ਕੜਵੱਲ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਨਾਰੀਅਲ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ।
ਇਹ ਤਣਾਅ ਤੋਂ ਛੁਟਕਾਰਾ ਪਾਉਣ ਅਤੇ ਦਿਮਾਗ ਦੇ ਕੰਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।
ਸ਼ੂਗਰ, ਕੋਲੈਸਟ੍ਰੋਲ, ਹਾਈ ਬੀਪੀ ਅਤੇ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ।
ਨਾਰੀਅਲ ਪਾਣੀ ਦਾ ਨਿਯਮਤ ਸੇਵਨ ਕਰਨ ਨਾਲ ਇਮਿਊਨਿਟੀ ਵਧਦੀ ਹੈ।
ਇਹ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।
ਇਸ ਲਈ ਸਿਹਤ ਮਾਹਿਰ ਹਮੇਸ਼ਾ ਰੋਜ਼ਾਨਾ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੰਦੇ ਹਨ।
ਇਹ ਕੁਦਰਤ ਵਿੱਚ ਉਪਲਬਧ ਸਭ ਤੋਂ ਸ਼ੁੱਧ ਅਤੇ ਸਭ ਤੋਂ ਲਾਭਦਾਇਕ ਡ੍ਰਿੰਕ ਹੈ। ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।