School Holidays List- ਪੰਜਾਬ, ਦਿੱਲੀ-ਐਨਸੀਆਰ ਸਮੇਤ ਕਈ ਹੋਰ ਰਾਜਾਂ ਵਿੱਚ ਹਲਕੀ ਬਾਰਿਸ਼ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਸਰਦੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ। ਉੱਤਰੀ ਭਾਰਤ ਦੇ ਕਈ ਰਾਜਾਂ ਨੇ ਆਪਣੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ, ਦਿੱਲੀ, ਯੂਪੀ ਸਮੇਤ ਕਈ ਰਾਜਾਂ ਨੇ ਸਕੂਲਾਂ ਛੁੱਟੀਆਂ ਕਰ ਦਿੱਤੀਆਂ ਹਨ।
ਕ੍ਰਿਸਮਸ ਕੱਲ੍ਹ 25 ਦਸੰਬਰ 2024 ਨੂੰ ਦੁਨੀਆ ਭਰ ਵਿਚ ਮਨਾਇਆ ਜਾਵੇਗਾ। ਕਈ ਰਾਜਾਂ ਨੇ ਕ੍ਰਿਸਮਸ ਤੋਂ ਪਹਿਲਾਂ ਹੀ ਛੁੱਟੀਆਂ ਦੇ ਵੇਰਵੇ ਤਿਆਰ ਕਰ ਲਏ ਹਨ। ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਨੇ ਵੀ ਸਰਦੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਹਾਲਾਂਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੌਸਮ ਦੇ ਹਿਸਾਬ ਨਾਲ ਬਦਲਾਅ ਕੀਤਾ ਜਾ ਸਕਦਾ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਛੁੱਟੀਆਂ 7 ਜਨਵਰੀ ਤੱਕ ਹੁੰਦੀਆਂ ਹਨ, ਫਿਰ ਸਰਦੀਆਂ ਦੇ ਮੱਦੇਨਜ਼ਰ ਵਧਾ ਦਿੱਤੀਆਂ ਜਾਂਦੀਆਂ ਹਨ।
Winter Vacation in Punjab & Haryana: ਬੱਚਿਆਂ ਦਾ ਇੰਤਜ਼ਾਰ ਖਤਮ
Punjab Schools Winter Vacation 2024: ਪੰਜਾਬ ਸਰਕਾਰ ਨੇ 24 ਦਸੰਬਰ ਤੋਂ 31 ਦਸੰਬਰ, 2024 ਤੱਕ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਠੰਡੇ ਮੌਸਮ ਅਤੇ ਤਾਪਮਾਨ ਦੀਆਂ ਸਥਿਤੀਆਂ ‘ਤੇ ਨਿਰਭਰ ਕਰਦਿਆਂ ਇਸ ਨੂੰ ਵਧਾਇਆ ਜਾ ਸਕਦਾ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਹਰਿਆਣਾ ਦੇ ਸਾਰੇ ਸਕੂਲਾਂ ਵਿੱਚ 1 ਜਨਵਰੀ ਤੋਂ 15 ਜਨਵਰੀ, 2025 (ਹਰਿਆਣਾ ਸਕੂਲ ਵਿੰਟਰ ਵੈਕੇਸ਼ਨ 2024) ਤੱਕ ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ।
ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਲਈ ਅਹਿਮ ਫ਼ੈਸਲਾ ਲਿਆ ਹੈ।ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ 233 ਪੀ.ਐੱਮ. ਸ਼੍ਰੀ ਸਕੂਲਾਂ ‘ਚ ਵਿਦਿਆਰਥੀਆਂ ਲਈ ਸਰਦ ਰੁੱਤ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਹੈ।ਇਸ ਸਬੰਧੀ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।ਵਿੰਟਰ ਕੈਂਪ ਦਾ ਮਕਸਦ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਵੱਖ ਵੱਖ ਮਨੋਰੰਜਕ ਗਤੀਵਿਧੀਆਂ ਰਾਹੀਂ ਸਰਗਰਮ ਰੱਖਣਾ ਹੈ।ਇਹ ਕੈਂਪ ਵਿਦਿਆਰਥੀਆਂ ‘ਚ ਰਚਨਾਤਮਕਤਾ, ਵੱਖ ਵੱਖ ਵਿਸ਼ਿਆਂ ‘ਚ ਦਿਲਚਸਪ, ਸੰਪੂਰਨ ਵਿਕਾਸ ਅਤੇ ਅਨੁਭਵੀ ਸਿੱਖਣ ਨੂੰ ਉਤਸ਼ਾਹਿਤ ਕਰਨਗੇ।
ਪੱਤਰ ਅਨੁਸਾਰ ਪੰਜਾਬ ਸਰਕਾਰ ਵੱਲੋਂ ਹਰੇਕ ਵਿਦਿਆਰਥੀ ਲਈ 100 ਰੁ. ਦਾ ਬਜਟ ਵੀ ਦਿੱਤਾ ਜਾ ਰਿਹਾ ਹੈ, ਜਿਸਦੀ ਵਰਤੋਂ ਉਨ੍ਹਾਂ ਦੀਆਂ ਸਿਹਤ ਲੋੜਾਂ ਅਤੇ ਠੰਡ ਦੇ ਮੌਸਮ ਨੂੰ ਧਿਆਨ ‘ਚ ਰੱਖਦਿਆਂ ਗਤੀਵਿਧੀਆਂ ਕਰਵਾਉਣ ‘ਚ ਕੀਤੀ ਜਾਵੇਗੀ।ਸਾਰੇ ਸਕੂਲਾਂ ਨੂੰ ਸਰਦ ਰੁੱਤ ਕੈਂਪ ਲਾਉਣ ਲਈ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਇਸ ਕਮੇਟੀ ‘ਚ ਸਕੂਲ ਮੁਖੀ, 3 ਸੀਨੀਅਰ ਅਧਿਆਪਕ ਤੇ ਸਕੂਲ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਸ਼ਾਮਿਲ ਹੋਣਗੇ।