ਬੀਤੇ ਦਿਨੀ ਹੀ ਇੱਕ ਪੁਲਿਸ ਮੁਲਾਜਮ ਹਰਸ਼ਵੀਰ ਸਿੰਘ ਡਿਊਟੀ ਦੌਰਾਨ ਸੜਕ ਹਾਦਸੇ ਵਿੱਚ ਸ਼ਹੀਦ ਹੋ ਗਿਆ ਸੀ ਇਸ ਮੰਦਭਾਗੀ ਘਟਨਾ ‘ਤੇ ਰੋਸ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ।
ਦੱਸ ਦੇਈਏ ਕਿ ਪੰਜਾਬ ਪੁਲਿਸ ਦਾ ਜਵਾਨ ਹਰਸ਼ਵੀਰ ਸਿੰਘ ਸੜਕ ਸੁਰੱਖਿਆ ਫੋਰਸ (SSF) ਵਿੱਚ ਤਇਨਾਤ ਸੀ। ਇਸ ਦੇ ਨਾਲ ਹੀ HDFC ਬੈਂਕ ਵੱਲੋਂ ਵੀ ਬੀਮਾ ਯੋਜਨਾ ਤਹਿਤ 1 ਕਰੋੜ ਰੁਪਏ ਅਲੱਗ ਦਿੱਤੇ ਜਾਣਗੇ। CM ਮਾਨ ਵਲੋਂ ਕਿਹਾ ਗਿਆ ਕਿ ਸੜਕ ਹਾਦਸਾ ਗ੍ਰਸਤ ਹੋਇਆ ਨੌਜਵਾਨ ਹਰਸ਼ਵੀਰ ਸਿੰਘ ਇਲਾਜ ਦੌਰਾਨ ਆਪਣਾ ਦਮ ਤੋੜ ਗਿਆ ਤੇ ਇਹ ਘਟਨਾ ਬੇਹੱਦ ਹੀ ਮੰਦਭਾਗੀ ਹੈ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ।
ਦੱਸ ਦੇਈਏ ਕਿ ਬੀਤੇ ਦਿਨ ਹੀ ਪੁਲਿਸ ਮੁਲਾਜਮ ਹਰਸ਼ਵੀਰ ਸਿੰਘ ਭਵਾਨੀਗੜ੍ਹ ਰੋਡ ‘ਤੇ ਰਾਤ ਨੂੰ ਆਪਣੇ ਬਾਕੀ ਮੁਲਾਜਮ ਸਾਥੀਆਂ ਨਾਲ ਡਿਊਟੀ ਕਰ ਰਿਹਾ ਸੀ ਜਿਸ ਦੌਰਾਨ ਸੰਗਰੂਰ ਵੱਲੋਂ ਆ ਰਹੀ ਇੱਕ ਸਵਿਫਟ ਕਾਰ ਨੇ SSF ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਹਰਸ਼ਵੀਰ ਸਿੰਘ ਇਸ ਵਿੱਚ ਗੰਭੀਰ ਜਖਮੀ ਹੋ ਗਿਆ ਅਤੇ ਇਲਾਜ ਦੌਰਾਨ ਹਰਸ਼ਵੀਰ ਸਿੰਘ ਦੀ ਮੌਤ ਹੋ ਗਈ।
ਹਰਸ਼ਵੀਰ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤ ਸੀ। ਹਰਸ਼ਵੀਰ ਦੀ ਮੌਤ ਕਾਰਨ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਉਸਦੇ ਪਿਤਾ ਦਾ ਰੋ ਰੋ ਬੁਰਾ ਹਾਲ ਹੈ। ਪੰਜਾਬ ਸਰਕਾਰ ਵੱਲੋਂ ਹਰਸ਼ਵੀਰ ਸਿੰਘ ਦੇ ਪਰਿਵਾਰ ਨੂੰ ਪੂਰਨ ਸਹਿਯੋਗ ਦਾ ਐਲਾਨ ਕੀਤਾ ਗਿਆ ਹੈ।