Breaking News: ਖਨੌਰੀ ਬਾਰਡਰ ਤੋਂ ਇਕ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨੀ ਮੋਰਚੇ ਵਿੱਚ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਜੱਗਾ ਸਿੰਘ ਵੱਜੋਂ ਹੋਈ ਹੈ। ਬਜ਼ੁਰਗ ਕਿਸਾਨ ਜੱਗਾ ਸਿੰਘ ਦੀ ਸਿਹਤ ਖਨੌਰੀ ਬਾਰਡਰ ਤੇ ਮੋਰਚੇ ਦੌਰਾਨ ਵਿਗੜ ਗਈ ਸੀ ਜਿਸ ਦੇ ਚੱਲਦੇ ਕਿਸਾਨ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ।
ਇਲਾਜ ਦੌਰਾਨ ਅੱਜ ਬਜ਼ੁਰਗ ਕਿਸਾਨ ਵੱਲੋਂ ਰਜਿੰਦਰਾ ਹਸਪਤਾਲ ਵਿੱਚ ਆਖਰੀ ਸਾਹ ਲਏ ਗਏ। ਦੱਸ ਦੇਈਏ ਕਿ ਬੀਤੇ ਦਿਨ ਵੀ ਇੱਕ ਕਿਸਾਨ ਵੱਲੋਂ ਮੋਰਚੇ ਦੌਰਾਨ ਖੁਦਖੁਸ਼ੀ ਦੀ ਕੋਸ਼ਿਸ਼ ਕਰਦਿਆਂ ਸਲਫਾਸ ਨਿਗਲ ਗਈ ਸੀ ਜਿਸ ਤੋਂ ਬਾਅਦ ਉਸਦੀ ਵੀ ਇਲਾਜ ਦੌਰਾਨ ਰਜਿੰਦਰਾ ਹਸਪਤਾਲ ਵਿੱਚ ਮੌਟ ਹੋ ਗਈ ਸੀ।
ਖਨੌਰੀ ਬਾਰਡਰ ‘ਤੇ ਚੱਲ ਰਹੇ ਮੋਰਚੇ ਦੌਰਾਨ ਇਹ ਤੀਜੀ ਘਟਨਾ ਹੈ ਜਿਸ ਵਿੱਚ ਇਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ।