ਹਾਲ ਹੀ ਵਿੱਚ ਲਾਰਸਨ ਐਂਡ ਟੂਬਰੋ (ਐਲ ਐਂਡ ਟੀ) ਦੇ ਚੇਅਰਮੈਨ ਐਸ ਐਨ ਸੁਬ੍ਰਹਮਣੀਅਮ ਸਮੇਤ ਕੁਝ ਕਾਰਪੋਰੇਟ ਨੇਤਾਵਾਂ ਦੁਆਰਾ ਚੱਲ ਰਹੀ ਕੰਮਕਾਜੀ ਘੰਟੇ ਲਗਾਉਣ ਬਾਰੇ ਬਹਿਸ ਦੇ ਵਿਚਕਾਰ, ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਕੰਮ ਦੀ ਗੁਣਵੱਤਾ ਵਿੱਚ ਵਿਸ਼ਵਾਸ ਰੱਖਦੇ ਹਨ, ਨਾ ਕੀ ਮਾਤਰਾ ਵਿੱਚ।
ਆਨੰਦ ਮਹਿੰਦਰਾ ਜੋ ਕਿ ਮਹਿੰਦਰਾ ਕੰਪਨੀ ਦੇ ਚੀਫ ਹਨ ਅਕਸਰ ਆਪਣੇ ਕੰਮ ਅਤੇ ਆਪਣੇ ਬਿਆਨਾਂ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ ਉਹਨਾਂ ਦਾ ਹੁਣ ਐਲ ਐਂਡ ਟੀ ਦੇ ਚੀਫ ਦੀ ਕੰਮ ਦੀ ਬਹਿਸ ‘ਚ ਇੱਕ ਹੋਰ ਬਿਆਨ ਸਾਹਮਣੇ ਆ ਰਿਹਾ ਹੈ।
ਉਹਨਾਂ ਨੇ ਕਿਹਾ ਕਿ “ਮੈਂ ਸੋਸ਼ਲ ਮੀਡੀਆ ‘ਤੇ X ‘ਤੇ ਹਾਂ ਇਸ ਲਈ ਨਹੀਂ ਕਿ ਮੈਂ ਇਕੱਲਾ ਹਾਂ। ਮੇਰੀ ਪਤਨੀ ਬਹੁਤ ਸੋਹਣੀ ਹੈ, ਮੈਨੂੰ ਉਸ ਵੱਲ ਦੇਖਣਾ ਪਸੰਦ ਹੈ। ਮੈਂ ਜ਼ਿਆਦਾ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਂਦਾ ਹਾਂ। ਇਸ ਲਈ ਮੈਂ ਇੱਥੇ ਦੋਸਤ ਬਣਾਉਣ ਲਈ ਨਹੀਂ ਹਾਂ। ਮੈਂ ਇੱਥੇ ਇਸ ਲਈ ਹਾਂ ਕਿਉਂਕਿ ਲੋਕ ਇਹ ਨਹੀਂ ਸਮਝਦੇ ਕਿ ਇਹ ਇੱਕ ਸ਼ਾਨਦਾਰ ਵਪਾਰਕ ਸਾਧਨ ਹੈ,” ਇਹ ਉਹਨਾਂ ਨੇ ਨਵੀਂ ਦਿੱਲੀ ਵਿੱਚ ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ 2025 ਵਿੱਚ ਬੋਲਦੇ ਹੋਏ ਟਿੱਪਣੀ ਕੀਤੀ।
ਅੱਗੇ ਅਨੰਦ ਮਹਿੰਦਰਾ ਨੇ ਕਿਹਾ ਕਿ 90 ਘੰਟੇ ਕੰਮ ਕਰਨ ਵਾਲੀ ਬਹਿਸ ਗਲਤ ਦਿਸ਼ਾ ਵੱਲ ਜਾ ਰਹੀ ਹੈ। ਕਿਉਂਕਿ ਇਹ ਬਹਿਸ ਕੰਮ ਦੀ ਮਾਤਰਾ ‘ਤੇ ਜ਼ੋਰ ਦਿੰਦੀ ਹੈ ਨਾ ਕਿ ਗੁਣਵੱਤਾ ‘ਤੇ ਮੈਨੂੰ ਗਲਤ ਨਾ ਸਮਝਣਾ ਮੈਂ ਐਸ ਐਨ ਸੁਬ੍ਰਹਮਣੀਅਮ ਦਾ ਬਹੁਤ ਸਤਿਕਾਰ ਕਰਦਾ ਹਾਂ ਮ ਇਹੀ ਕਹਿਣਾ ਹੀ ਕਿ ਕੰਮ ਦੀ ਗੁਣਵੱਤਾ ਤੇ ਧਿਆਨ ਦਿੱਤਾ ਜਾਵੇ। ਇਸ ਗੱਲ ਨਾਲ ਫਰਕ ਨਹੀਂ ਪੈਂਦਾ ਕਿ ਕੰਮ 48 ਘੰਟੇ ਕੀਤਾ ਗਿਆ ਜਾਂ 90 ਘੰਟੇ ਕੰਮ ਕੀਤਾ ਕਿ ਗਿਆ ਇਹ ਮਾਇਨੇ ਰੱਖਦਾ ਹੈ।