Royal City’s Royal palace: ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਪੰਜਾਬ ਦਾ ਨਵਾਂ ਹੇਰਿਟੇਜ ਹੋਟਲ ਬਣਕੇ ਤਿਆਰ ਹੋ ਚੁੱਕਿਆ ਹੈ। ਜਿਸ ਦਾ ਨਾਮ ਰਨਵਾਸ ਦ ਪੈਲੇਸ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਹ ਪੈਲੇਸ ਪਟਿਆਲਾ ਦੇ ਸ਼ਾਹੀ ਕਿਲ੍ਹਾ ਕਿਲ੍ਹਾ ਮੁਬਾਰਕ ਦੀ ਮੁੜ ਉਸਾਰੀ ਕਰਕੇ ਬਣਾਇਆ ਗਿਆ ਹੈ।
ਇਸ ਹੋਟਲ ਦੀ ਛੱਤ ਲੱਕੜ ਦੀ ਬਣਾਈ ਗਈ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹ ਸਿੱਖ ਪੈਲੇਸ ਦੁਨੀਆ ਦਾ ਪਹਿਲਾ ਪੈਲੇਸ ਹੈ। ਸਰਕਾਰ ਦਾ ਕਹਿਣਾ ਇਹ ਵੀ ਹੈ ਕਿ ਇਹ ਪੈਲੇਸ ਰਾਜਸਥਾਨ ਦੇ ਪੈਲੇਸ ਤੋਂ ਪ੍ਰਭਾਵਿਤ ਹੋਕੇ ਬਣਾਇਆ ਗਿਆ ਹੈ। ਇਸ ਨਾਲ ਪੰਜਾਬੀ ਵੈਡਿੰਗ ਕਰਨ ‘ਚ ਵੀ ਕਾਫੀ ਫਾਇਦੇਮੰਦ ਹੋਵੇਗਾ।
ਸਰਕਾਰ ਇਸ ਪ੍ਰੋਜੈਕਟ ‘ਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਨੇ ਦੋ ਸਾਲ ਪਹਿਲਾਂ 2022 ਵਿੱਚ ਗਤੀ ਫੜੀ ਸੀ। ਕਿਲਾ ਮੁਬਾਰਕ ਵਿੱਚ ਸਥਿਤ ਰਣਵਾਸ ਖੇਤਰ, ਗਿਲੂਖਾਨਾ ਅਤੇ ਲੱਸੀ ਖਾਨਾ ਨੂੰ ਇੱਕ ਵਿਰਾਸਤੀ ਹੋਟਲ ਵਿੱਚ ਬਦਲ ਦਿੱਤਾ ਗਿਆ ਹੈ। ਪੁਰਾਤੱਤਵ ਵਿਭਾਗ ਖੁਦ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੇ ਇੱਕ ਸੰਸਥਾਨ ਤੋਂ ਕਰਵਾ ਰਿਹਾ ਸੀ।
ਦੱਸ ਦੇਈਏ ਕਿ ਇਸ ਦੋ ਮੰਜ਼ਿਲਾ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ 3 ਸ਼ਾਨਦਾਰ ਪੇਂਟਿੰਗ ਚੈਂਬਰ ਹਨ ਜੋ ਅਨਮੋਲ ਪੇਂਟਿੰਗਾਂ ਨਾਲ ਭਰੇ ਹੋਏ ਹਨ। ਲੱਸੀ ਖਾਨਾ ਨਾਮਕ ਇੱਕ ਜਗ੍ਹਾ ਹੈ। ਜਿੱਥੇ ਖਾਣਾ ਪਕਾਇਆ ਜਾਂਦਾ ਸੀ ਅਤੇ ਅੰਦਰ ਰਹਿਣ ਵਾਲੀਆਂ ਮਹਿਲਾ ਨੌਕਰਾਣੀਆਂ ਨੂੰ ਵੰਡਿਆ ਜਾਂਦਾ ਸੀ। ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਸਾਹਮਣੇ ਵਾਲੇ ਹਾਲ ਹਨ, ਜਿਨ੍ਹਾਂ ਨੂੰ ਭਾਗਾਂ ਦੁਆਰਾ ਕਮਰਿਆਂ ਵਿੱਚ ਬਦਲ ਦਿੱਤਾ ਗਿਆ ਹੈ।