Amritsar News: ਲੋਹੜੀ ਮੌਕੇ ਪੰਜਾਬ ਵਿੱਚ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਪੰਜਾਬ ਭਰ ਵਿੱਚ ਲੋਕ ਖਿੜੀ ਧੁੱਪ ਵਿੱਚ ਪਤੰਗ ਉਡਾ ਕੇ ਲੋਹੜੀ ਦਾ ਤਿਉਹਾਰ ਮਨ ਰਹੇ ਹਨ ਇਸ ‘ਤੇ ਪੰਜਾਬ ਵਿੱਚ ਚਾਈਨਾ ਡੋਰ ਬੰਦ ਕਰਨ ਦਾ ਮੁੱਦਾ ਵੀ ਕਾਫੀ ਭਖਿਆ ਹੋਇਆ ਹੈ। ਜਿਥੇ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਵਿਕਰੇਤਾ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਲੋਹੜੀ ਮੌਕੇ ਅੰਮ੍ਰਿਤਸਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅੱਜ ਲੋਹੜੀ ਵਾਲੇ ਦਿਨ ਅੰਮ੍ਰਿਤਸਰ ਦੇ ਸਾਰੇ ਫਲਾਈਓਵਰ ‘ਤੇ ਦੋ ਪਹੀਆ ਵਾਹਨ ਨਹੀਂ ਚੱਲ ਸਕਣਗੇ। ਸਿਰਫ ਚਾਰ ਪਹੀਆ ਵਾਹਨਾਂ ਨੂੰ ਹੀ ਚੱਲਣ ਦੀ ਇਜਾਜਤ ਹੈ।
ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਮੰਗਲ ਸਿੰਘ ਨੇ ਕਿਹਾ ਕਿ ਲੋਹੜੀ ਵਾਲੇ ਦਿਨ ਅਕਸਰ ਹੀ ਕਾਫੀ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਵਿੱਚ ਲੋਕਾਂ ਦੀ ਜਾਨ ਤੱਕ ਚੱਲੀ ਚਲੀ ਜਾਂਦੀ ਹੈ ਇਸ ਲਈ ਪੁਲਿਸ ਕਮਿਸ਼ਨਰ ਵੱਲੋਂ ਅੱਜ ਦੇ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਚਾਈਨਾ ਡੋਰ ਨਾਲ ਪਤੰਗ ਉਡਾਨ ਵਾਲਿਆਂ ਤੇ ਡਰੋਂ ਰਾਹੀਂ ਨਜਰ ਰੱਖ ਰਹੀਆਂ ਹਨ। ਜੋ ਵੀ ਕੋਈ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਫੜਿਆ ਜਾਂਦਾ ਹੈ ਉਸ ‘ਤੇ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ। ਇਸ ਦੇ ਨਾਲ ਹੀ ਬਟਾਲਾ ਪੁਲ ਪੂਰੀ ਤਰਾਂ ਨਾਲ ਬੰਦ ਕਰ ਦਿੱਤਾ ਹੈ ਅੱਜ ਦੇ ਦਿਨ ਲਈ ਉਥੇ ਕੋਈ ਵਾਹਨ ਨੂੰ ਜਾਣ ਦੀ ਇਜਾਜਤ ਨਹੀਂ ਹੈ।