Weather Update: ਪੰਜਾਬ ਵਿੱਚ ਮੁੜ ਮੌਸਮ ਨੇ ਆਪਣਾ ਰੁੱਖ ਬਦਲਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਮੌਸਮ ਵਿੱਚ ਕਾਫੀ ਬਦਲਾ ਦੇਖਣ ਨੂੰ ਮਿਲ ਰਿਹਾ ਸੀ। ਮੌਸਮ ਦੇ ਤਾਪਮਾਨ ਵਿੱਚ ਕਾਫੀ ਵਧਾਵਾ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੂੰ ਠੰਡ ਤੋਂ ਥੋੜੀ ਰਾਹਤ ਮਿਲੀ ਲੋਕ ਧੁੱਪ ਦਾ ਆਨੰਦ ਮਾਣ ਰਹੇ ਸਨ ਪਰ ਹੁਣ ਕੱਲ ਤੋਂ ਹੀ ਪੰਜਾਬ ਵਿੱਚ ਭਾਰੀ ਧੁੰਦ ਦੇਖਣ ਨੂੰ ਮਿਲ ਰਹੀ ਹੈ।
ਜਿਸ ਕਾਰਨ ਟਰੈਫਿਕ ਕਾਫੀ ਜ਼ਿਆਦਾ ਹੋਲੀ ਹੋ ਗਿਆ ਹੈ ਅਤੇ ਸੜਕ ਹਾਦਸੇ ਵੀ ਲਾਫੀ ਜ਼ਿਆਦਾ ਹੋ ਰਹੇ ਹਨ। ਪੰਜਾਬ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ, ਔਸਤ ਵੱਧ ਤੋਂ ਵੱਧ ਤਾਪਮਾਨ -0.5 ਡਿਗਰੀ ਅਤੇ ਘੱਟੋ-ਘੱਟ ਤਾਪਮਾਨ ਵਿੱਚ 1 ਡਿਗਰੀ ਦੀ ਗਿਰਾਵਟ ਆਈ ਹੈ।
ਹਾਲਾਂਕਿ, ਰਾਜ ਵਿੱਚ ਇਹ ਤਾਪਮਾਨ ਆਮ ਦੇ ਨੇੜੇ ਹੈ। ਪੰਜਾਬ ਦੇ ਨੇੜੇ ਦੋ ਪੱਛਮੀ ਗੜਬੜੀਆਂ (WD) ਸਰਗਰਮ ਹਨ। ਜਿਸ ਕਾਰਨ ਮੌਸਮ ਵਿਭਾਗ ਨੇ ਅੱਜ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਚੰਡੀਗੜ੍ਹ ਵਿੱਚ ਧੁੰਦ ਨੂੰ ਲੈ ਕੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਸਵੇਰੇ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਸੀ।
ਜਿਸ ਤੋਂ ਬਾਅਦ ਮਿਲਾਨ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਆ ਰਹੀ ਉਡਾਣ ਨੰਬਰ NOS324 ਨੂੰ ਜੈਪੁਰ ਵੱਲ ਮੋੜਨਾ ਪਿਆ। ਇਸ ਦੇ ਨਾਲ ਹੀ ਦੁਬਈ ਅਤੇ ਸ਼ਾਰਜਾਹ ਤੋਂ ਆਉਣ ਵਾਲੀਆਂ ਉਡਾਣਾਂ ਵੀ ਦੇਰੀ ਨਾਲ ਉਤਰ ਰਹੀਆਂ ਹਨ।