Punjab School Holidays: ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਕੁਝ ਸਰਕਾਰੀ ਸਕੂਲਾਂ ਵਿੱਚ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਕਿਉਂਕਿ ਪੰਜਾਬ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਦੇ ਪ੍ਰਵੇਸ਼ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਲਈ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਸਕੂਲਾਂ ਵਿੱਚ ਸ਼ਨੀਵਾਰ ਨੂੰ ਨਵੋਦਿਆ ਪ੍ਰੀਖਿਆ ਹੋਏਗੀ ਉਹਨਾਂ ਨੂੰ ਇੱਕ ਦਿਨ ਲਈ ਸਿਰਫ ਵਿਦਿਆਰਥੀਆਂ ਲਈ ਛੁੱਟੀ ਨਿਰਧਾਰਿਤ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਦੱਸਿਆ ਗਿਆ ਕਿ 10 ਜਨਵਰੀ 2025 ਨੂੰ ਇਹ ਛੁੱਟੀ ਸਿਰਫ ਵਿਦਿਆਰਥੀਆਂ ਨੂੰ ਕੀਤੀ ਜਾਏਗੀ ਤਾਂ ਜੋ ਬਾਕੀ ਪ੍ਰੀਖਿਆ ਦੇਣ ਆਏ ਵਿਦਿਆਰਥੀ ਸ਼ਾਂਤੀਪੂਰਵਕ ਪ੍ਰੀਖਿਆ ਦੇ ਸਕਣ ਬਾਕੀ ਅਧਿਆਪਕ ਨਿਰਧਾਰਿਤ ਸਮੇਂ ਤੇ ਹੀ ਸਕੂਲਾਂ ਵਿੱਚ ਹਾਜਿਰ ਹੋਣਗੇ।