- 15 ਜਨਵਰੀ ਤੱਕ ਕੋਈ ਵੀ ਰੋਡ ਸ਼ੋਅ, ਸਾਈਕਲ ਯਾਤਰਾ, ਪੈਦਲ ਮਾਰਚ ਵਗੈਰਾ ਨਹੀਂ ਕੀਤੇ ਜਾ ਸਕਣਗੇ।
- 15 ਜਨਵਰੀ ਤੱਕ ਸਿਆਸੀ ਪਾਰਟੀਆਂ ਜਾਂ ਸੰਭਾਵੀ ਉਮੀਦਵਾਰ ਰੈਲੀ ਵਗੈਰਾ ਵੀ ਨਹੀਂ ਕਰ ਸਕਣਗੇ।
- ਅਗਲਾ ਹੁਕਮ 15 ਜਨਵਰੀ ਨੂੰ ਸਥਿਤੀ ਦੀ ਨਜ਼ਰਸਾਨੀ ਕਰਨ ਤੋਂ ਬਾਅਦ ਲਿਆ ਜਾਵੇਗਾ।
- ਸਵੇਰੇ ਅੱਠ ਵਜੇ ਤੋਂ ਪਹਿਲਾਂ ਤੇ ਰਾਤ ਵਜੇ ਤੋਂ ਬਾਅਦ ਕੋਈ ਸਿਆਸੀ ਕੈਂਪੇਨ ਨਹੀਂ ਹੋ ਸਕੇਗੀ।
- ਉਮੀਦਵਾਰਾਂ ਦੇ ਡੋਰ ਟੂ ਡੋਰ ਕੈਂਪੇਨ ਦੌਰਾਨ ਵੱਧ ਤੋਂ ਵੱਧ ਪੰਜ ਜਣੇ ਵੋਟਰਾਂ ਦੇ ਘਰ ਵੋਟਾਂ ਮੰਗਣ ਜਾ ਸਕਣਗੇ।
- ਉਂਲਘਣਾ ਕਰਨ ਵਾਲਿਆਂ ਉੱਪਰ ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ ਆਪੀਸੀ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
- ਪੰਜਾਬ ਦੇ ਉਮੀਦਵਾਰ 40 ਲੱਖ ਰੁਪਏ ਆਪਣੇ ਚੋਣ ਪ੍ਰਚਾਰ ਉੱਪਰ ਖ਼ਰਚ ਕਰ ਸਕਣਗੇ।
- ਨਸ਼ੇ ਅਤੇ ਪੈਸੇ ਦੀ ਦੁਰਵਰਤੋਂ ਰੋਕਣ ਲਈ ਖ਼ਾਸ ਕਦਮ ਚੁੱਕੇ ਗਏ ਹਨ।
- ਨਾਗਰਿਕ ਚੋਣਾਂ ਵਿੱਚ ਨਿਯਮਾਂ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਦੀ ਇਤਲਾਹ ਦੇਣ ਲਈ ਨਾਗਰਿਕ ਸੀ-ਵਿਜੀਲੈਂਸ ਐਪ ਡਾਊਨਲੋਡ ਕਰ ਸਕਦੇ ਹਨ
- ਐਪ ਤੋਂ ਸ਼ਿਕਾਇਤ ਮਿਲਣ ਦੇ 100 ਮਿੰਟਾਂ ਦੇ ਅੰਦਰ ਚੋਣ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾਵੇਗੀ।
- ਮਤਦਾਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਸਟਾਫ਼ ਦੇ ਦੋ ਟੀਕੇ ਲੱਗੇ ਹੋਣਗੇ।
- ਸਾਰੇ ਸਟਾਫ਼ ਨੂੰ ਫਰੰਟਲਾਈਨ ਵਰਕਰ ਮੰਨਿਆ ਜਾਵੇਗਾ ਤੇ ਬੂਸਟਰ ਖ਼ੁਰਾਕ ਵੀ ਦਿੱਤੀ ਜਾਵੇਗੀ।
- ਸਾਰੇ ਸੂਬਿਆਂ ਨੂੰ ਯੋਗ ਲੋਕਾਂ ਦਾ ਵੱਧੋ-ਵੱਧ ਟੀਕਾਰਨ ਕਰਨ ਦੀ ਅਪੀਲ ਕੀਤੀ ਹੈ।
- ਪੌਜ਼ੀਟਿਵਿਟੀ ਰੇਟ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ, ਪੰਜਾਬ ਵਿੱਚ ਇਹ ਰੇਟ ਦੋ ਫ਼ੀਸਦੀ ਦੇਖੀ ਗਈ।
- ਪੰਜਾਂ ਸੂਬਿਆਂ ਵਿੱਚ ਮਤਦਾਨ ਦਾ ਸਮਾਂ ਇੱਕ-ਇੱਕ ਘੰਟਾ ਵਧਾਇਆ ਗਿਆ ਹੈ। ਸਟੀਕ ਜਾਣਕਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਜਾਵੇਗੀ।
- ਹਰ ਚੋਣ ਹਲਕੇ ਵਿੱਚ ਇੱਕ ਪੋਲਿੰਗ ਸਟੇਸ਼ਨ ਹੋਵੇਗਾ ਜੋ ਔਰਤਾਂ ਵੱਲੋਂ ਸਾਂਭਿਆ ਜਾਵੇਗਾ।