Mahakumbh 2025: ਪ੍ਰਯਾਗਰਾਜ ਵਿੱਚ ਪਿਛਲੇ 7 ਦਿਨਾਂ ਤੋਂ ਮਹਾਂਕੁੰਭ ਹੋ ਰਿਹਾ ਹੈ ਜਿਥੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ ਹੁਣ ਮਹਾਂਕੁੰਭ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ।
ਖਬਰ ਅਨੁਸਾਰ ਪ੍ਰਯਾਗਰਾਜ ਵਿੱਚ ਮਹਾਕੁੰਭ ਦੇ 7ਵੇਂ ਦਿਨ ਐਤਵਾਰ ਨੂੰ ਮੇਲਾ ਖੇਤਰ ਵਿੱਚ ਭਿਆਨਕ ਅੱਗ ਲੱਗ ਗਈ।
ਕਿਹਾ ਜਾ ਰਿਹਾ ਹੈ ਕਿ ਇਹ ਅੱਗ ਤੰਬੂ ਵਿੱਚ ਖਾਣਾ ਪਕਾਉਂਦੇ ਸਮੇਂ ਲੱਗੀ। ਹਾਲਾਂਕਿ ਇਸਦੀ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਅੱਗ ਨੇ ਹੋਰ ਟੈਂਟਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਕਾਰਨ ਉਨ੍ਹਾਂ ਵਿੱਚ ਰੱਖੇ ਗੈਸ ਸਿਲੰਡਰਾਂ ਵਿੱਚ ਲਗਾਤਾਰ ਧਮਾਕੇ ਹੋ ਰਹੇ ਹਨ। ਹੁਣ ਤੱਕ 20 ਤੋਂ 25 ਟੈਂਟ ਸੜ ਗਏ ਹਨ।
ਇਹ ਅੱਗ ਅਖਾੜੇ ਦੇ ਅੱਗੇ ਵਾਲੀ ਸੜਕ ‘ਤੇ ਲੋਹੇ ਦੇ ਪੁਲ ਦੇ ਹੇਠਾਂ ਲੱਗੀ ਹੈ। ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਤੇਜ਼ ਹਵਾਵਾਂ ਕਾਰਨ ਅੱਗ ਫੈਲਣ ਦਾ ਖ਼ਤਰਾ ਹੈ ਹਲੇ ਵੀ ਬਰਕਰਾਰ ਹੈ; ਫਿਲਹਾਲ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੱਸ ਦੇਈਏ ਕਿ ਸੀਐਮ ਯੋਗੀ ਵੀ ਐਤਵਾਰ ਨੂੰ ਪ੍ਰਯਾਗਰਾਜ ਪਹੁੰਚੇ। ਉਨ੍ਹਾਂ ਨੇ ਹੈਲੀਕਾਪਟਰ ਤੋਂ ਮਹਾਂਕੁੰਭ ਮੇਲਾ ਖੇਤਰ ਦਾ ਨਿਰੀਖਣ ਕੀਤਾ ਸੀ।
ਜਾਣਕਾਰੀ ਮੁਤਾਬਿਕ ਮਹਾਕੁੰਭ ਮੇਲੇ ਦੇ ਸੈਕਟਰ 19 ਵਿੱਚ ਲੱਗੀ ਅੱਗ ਸੈਕਟਰ 20 ਤੱਕ ਪਹੁੰਚ ਗਈ ਹੈ। ਅਸਮਾਨ ਵਿੱਚ ਧੂੰਆਂ ਦੇਖ ਕੇ ਪੂਰੀ ਤਰ੍ਹਾਂ ਹਫੜਾ-ਦਫੜੀ ਮਚ ਗਈ। ਇਹ ਧਾਰਮਿਕ ਸੰਗਠਨ ਦਾ ਕੈਂਪ ਦੱਸਿਆ ਜਾ ਰਿਹਾ ਹੈ। ਹੁਣ ਤੱਕ ਪੰਜਾਹ ਤੋਂ ਵੱਧ ਕੈਂਪ ਪ੍ਰਭਾਵਿਤ ਹੋਏ ਹਨ।
ਅੱਗ ਸੈਕਟਰ ਟਵੰਟੀ ਵੱਲ ਤੇਜ਼ੀ ਨਾਲ ਫੈਲ ਰਹੀ ਹੈ।
ਗੀਤਾ ਪ੍ਰੈਸ ਗੋਰਖਪੁਰ ਦਾ ਕੈਂਪ ਵੀ ਪ੍ਰਭਾਵਿਤ ਹੋਇਆ ਹੈ। ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਅੱਗ ਅਜੇ ਵੀ ਲਗਾਤਾਰ ਭੜਕ ਰਹੀ ਹੈ। ਇੱਕ ਦਰਜਨ ਤੋਂ ਵੱਧ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।