ਲੁਧਿਆਣਾ ਵਿੱਚ ਅੱਜ ਨਵੇਂ ਕੌਸਲਰਾਂ ਵੱਲੋਂ ਸਹੁੰ ਚੁੱਕ ਸਮਾਰੋਹ ਦੇ ਹਿੱਸਾ ਬਣਿਆ ਗਿਆ ਹੈ ਪਰ ਇਸ ਦੇ ਨਾਲ ਹੋਈ ਲੁਧਿਆਣਾ ਦੇ ਨਵੇਂ ਮੇਯਰ ਦੀ ਵੀ ਚੋਣ ਹੋ ਗਈ ਹੈ ਅਤੇ ਨਵੇਂ ਮੇਯਰ ਦਾ ਚਿਹਰਾ ਵੀ ਸਾਹਮਣੇ ਆ ਗਿਆ ਹੈ।
ਦੱਸ ਦੇਈਏ ਕਿ ਲੁਧਿਆਣਾ ਦੀ ਨਵੇਂ ਮੇਯਰ ਇੰਦਰਜੀਤ ਕੌਰ ਬਣੇ ਹਨ, ਸੀਨੀਅਰ ਡਿਪਟੀ ਮੇਯਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਯਰ ਪ੍ਰਿੰਸ ਜੌਹਰ ਬਣੇ ਹਨ। ਦੱਸ ਦੇਈਏ ਕਿ ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਦੇ ਸ਼ਾਮਿਲ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਕਾਫੀ ਵੱਡੀ ਬਹੁਮਤ ਮਿਲੀ ਹੈ। ਇਸ ਲਈ ਪਾਰਟੀ ਨੂੰ ਵਿਧਾਇਕਾਂ ਦੀ ਵੀ ਜਰੂਰਤ ਨਹੀਂ ਪਈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਇਹ ਸੀਟ ਮਹਿਲਾ ਕੌਂਸਲਰਾਂ ਲਈ ਰਾਖਵੀਂ ਹੈ। ਪਹਿਲਾਂ ਇਹ ਚਰਚਾ ਸੀ ਕਿ ਪਾਰਟੀ ਨਿਧੀ ਗੁਪਤਾ, ਪ੍ਰਿੰਸੀਪਲ ਇੰਦਰਜੀਤ ਕੌਰ, ਮਨਿੰਦਰ ਕੌਰ ਘੁੰਮਣ ਅਤੇ ਅੰਮ੍ਰਿਤ ਵਰਸ਼ਾ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦੀ ਹੈ। ਹਾਲਾਂਕਿ, ਬਾਅਦ ਵਿੱਚ ਪਾਰਟੀ ਨੇ ਇੰਦਰਜੀਤ ਕੌਰ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ। ਜਾਣਕਾਰੀ ਅਨੁਸਾਰ ਮੇਅਰ ਦੇ ਨਾਮ ‘ਤੇ ਪੱਤਰ ਦਿੱਲੀ ਤੋਂ ਆਇਆ ਸੀ।