Sidhu Moosewala New Song: ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਫੈਨਜ਼ ਅਤੇ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦਾ ਇੰਤਜਾਰ ਹੁਣ ਖਤਮ ਹੋ ਗਿਆ ਹੈ ਸਿੱਧੂ ਮੂਸੇਵਾਲਾ ਦੀ ਟੀਮ ਵੱਲੋਂ ਪੰਜਾਬੀ ਸੰਗੀਤ ਪ੍ਰੇਮੀਆਂ ਅਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਲਾਕ’ ਰਿਲੀਜ਼ ਕਰ ਦਿੱਤਾ ਗਿਆ ਹੈ।
ਇਸ ਗਾਣੇ ਦਾ ਪੋਸਟਰ ਅਤੇ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ 1.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਹ ਸਿੱਧੂ ਮੂਸੇਵਾਲਾ ਦਾ ਇਸ ਸਾਲ ਦਾ ਪਹਿਲਾ ਗੀਤ ਹੋਵੇਗਾ। ਉਸਦੀ ਮੌਤ ਤੋਂ ਬਾਅਦ ਕੁੱਲ ਅੱਠ ਗਾਣੇ ਰਿਲੀਜ਼ ਹੋ ਚੁੱਕੇ ਹਨ ਅਤੇ ਇਹ ਉਸਦਾ ਨੌਵਾਂ ਗਾਣਾ ਹੋਵੇਗਾ।
‘ਲਾਕ’ ਗੀਤ ਮਸ਼ਹੂਰ ਸੰਗੀਤ ਨਿਰਮਾਣ ਕੰਪਨੀ ‘ਦ ਕਿਡ’ ਦੁਆਰਾ ਤਿਆਰ ਕੀਤਾ ਗਿਆ ਹੈ। ਕਿਡ ਕੰਪਨੀ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਈ ਹਿੱਟ ਗੀਤ ਤਿਆਰ ਕਰ ਚੁੱਕੀ ਹੈ। ਇਸ ਗਾਣੇ ਦੀ ਵੀਡੀਓ ਨਵਕਰਨ ਬਰਾੜ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਇਸ ਗਾਣੇ ਦਾ ਪੋਸਟਰ ਦੋਵਾਂ ਦੇ ਅਧਿਕਾਰਤ ਪੇਜਾਂ ‘ਤੇ ਸਾਂਝਾ ਕੀਤਾ ਗਿਆ ਹੈ।
ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ, ਦ ਕਿਡ ਨੇ ਲਿਖਿਆ, “ਆਲੇ ਦੁਆਲੇ ਦੇਖੋ, ਅਸੀਂ ਆਗੂ ਹਾਂ। ਅਸੀਂ ਜੋ ਵੀ ਕਰਾਂਗੇ, ਅਸੀਂ ਫੈਸਲਾ ਕਰਾਂਗੇ, ਅਤੇ ਦੂਸਰੇ ਸਾਡੇ ਰਸਤੇ ‘ਤੇ ਚੱਲਣ ਦੀ ਕੋਸ਼ਿਸ਼ ਕਰਨਗੇ।