ਆਈਪੀਐਸ ਸਿਧਾਰਥ ਚਟੋਪਾਧਿਆਏ ਨੇ ਕਾਰਜਕਾਰੀ ਡੀਜੀਪੀ ਹੁੰਦਿਆਂ ਡੀਜੀਪੀ ਅਹੁਦੇ ਦੀਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਡਰੱਗਜ਼ ਕੇਸ ਵਿੱਚ ਐਫਆਈਆਰ ਦਰਜ ਕਰਵਾਉਣ ਵਾਲੇ ਆਈਓ ਦੇ ਪੁੱਤਰ ਨੂੰ ਤਰੱਕੀ ਦਿੱਤੀ
ਅਕਾਲੀ ਦਲ ਨੇ ਮਜੀਠੀਆ ਖਿਲਾਫ ਝੂਠੀ ਕਾਰਵਾਈ ਕਰਨ ਦੇ ਬਦਲੇ ਮਾਮਲੇ ਦੇ ਆਈ.ਓ ਨੂੰ ਪੰਜਾਬ ਸਰਕਾਰ ਵੱਲੋਂ ਤੋਹਫਾ ਦੇਣ ਦੇ ਲਾਏ ਦੋਸ਼। ਅਕਾਲੀ ਦਲ ਨੇ ਪੰਜਾਬ ਸਰਕਾਰ ‘ਤੇ ਵੱਡਾ ਇਲਜ਼ਾਮ ਲਾਇਆ ਹੈ।
ਪੰਜਾਬ ਪੁਲਿਸ ਨੂੰ ਇੱਕ ਪੱਤਰ ਜਾਰੀ ਕਰਕੇ ਅਕਾਲੀ ਦਲ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਵਾਲੇ ਪੰਜਾਬ ਪੁਲਿਸ ਦੇ ਏਆਈਜੀ ਬਲਰਾਜ ਸਿੰਘ ਦੇ ਪੁੱਤਰ ਪ੍ਰਿੰਸਪ੍ਰੀਤ ਸਿੰਘ ਨੂੰ ਐਸ.ਆਈ ਤੋਂ ਇੰਸਪੈਕਟਰ ਤੇ ਤਰੱਕੀ ਦੇ ਦਿੱਤੀ ਗਈ ਹੈ।
ਮਜੀਠੀਆ ਖਿਲਾਫ ਕਾਰਵਾਈ ਕਰੋ ਬਦਲੇ ‘ਚ ਕੇਸ ਦੇ IO ਨੂੰ ਦਿੱਤਾ ਇਹ ਤੋਹਫਾ। ਦੋਸ਼ ਲਾਇਆ ਗਿਆ ਹੈ ਕਿ ਪੰਜਾਬ ਪੁਲਿਸ ਦੇ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਇਹ ਹੁਕਮ ਜਾਰੀ ਕੀਤੇ ਸਨ ਅਤੇ ਪੰਜਾਬ ਸਰਕਾਰ ਦੇ ਦਬਾਅ ਹੇਠ ਵਿਸ਼ੇਸ਼ ਤਰੱਕੀ ਦੇ ਹੁਕਮ ਜਾਰੀ ਕੀਤੇ ਸਨ।