ਦੱਸ ਦੇਈਏ ਕਿ ਹੁਣੇ ਡਿਪੋਰਟ ਹੋਏ ਭਾਰਤੀਆਂ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰੀਕਨ ਆਰਮੀ ਦਾ ਜਹਾਜ ਡਿਪੋਰਟ ਹੋਏ ਭਾਰਤੀਆਂ ਨੂੰ ਲੈਕੇ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚ ਚੁਕਿਆ ਹੈ।
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇਹ ਪਹਿਲਾ ਜਹਾਜ ਹੈ ਜੋ ਅਮਰੀਕਾ ਤੋਂ ਆਇਆ ਹੈ। ਵਾਪਿਸ ਆਉਣ ਵਾਲੇ ਲੋਕਾਂ ਦੀ ਗਿਣਤੀ 104 ਹੈ। ਜਿਨ੍ਹਾਂ ਵਿੱਚ ਕਈ ਭਾਰਤੀ ਵੀ ਸ਼ਾਮਿਲ ਹਨ।
ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ ਤੇ ਉਤਰਦੇ ਹੀ ਉਹਨਾਂ 104 ਲੋਕਾਂ ਕਾਨੂੰਨੀ ਤੋਰ ਤੇ ਜਾਂਚ ਕੀਤੀ ਜਾਏਗੀ ਉਸ ਤੋਂ ਬਾਅਦ ਜੇਕਰ ਸਭ ਸਹੀ ਹੁੰਦਾ ਹੈ ਤਾਂ ਉਹਨਾਂ ਨੂੰ ਘਰ ਜਾਣ ਦਿੱਤਾ ਜਾਏਗਾ।