ਪੰਜਾਬ ਦੇ DGP ਸ੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਕਪਤਾਨ ਪੁਲੀਸ ਤੂਸ਼ਾਰ ਗੁਪਤਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ਰਾਰਤੀ ਅਨਸਰਾਂ ‘ਤੇ ਨਕੇਲ ਕਸੀ ਗਈ ਹੈ। ਜਿਸ ਦੇ ਚੱਲਦਿਆ ਮਨਪ੍ਰੀਤ ਸਿੰਘ ਢਿੱਲੋ ਕਪਤਾਨ ਪੁਲਿਸ (ਇੰਨਵੈ.) ਅਤੇ ਸਤਨਾਮ ਸਿੰਘ ਉੱਪ ਕਪਤਾਨ ਪੁਲਿਸ ਦੀ ਨਿਗਰਾਨੀ ਹੇਠ ਮਿਤੀ 06.02.2025 ਨੂੰ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿਛਲੇ ਦਿਨ ਮਿਤੀ 05.02.2025 ਹੋਏ ਲੁੱਟ-ਖੋਹ ਦੇ ਕੇਸ ਨੂੰ ਸੁਲਝਾਓਦਿਆਂ ਦੋ ਵਿਅਕਤੀਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਅਨੁਸਾਰ ਸ਼੍ਰੀ ਮਨਵਿੰਦਰ ਬੀਰ ਸਿੰਘ, ਕਪਤਾਨ ਪੁਲਿਸ(ਪੀ ਬੀ ਆਈ), ਸ਼੍ਰੀ ਮੁਕਤਸਰ ਸਾਹਿਬ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 05.02.2025 ਨੂੰ ਮੁੱਦਈ ਰੋਹਿਤ ਪੁੱਤਰ ਦਰਸ਼ਨ ਲਾਲ ਵਾਸੀ ਛੱਪੜ ਵਾਲੀ ਗਲੀ ਕੋਟਲੀ ਰੋਡ ਸ਼੍ਰੀ ਮੁਕਤਸਰ ਸਾਹਿਬ ਬਤੋਰ ਹੈਲਪਰ ਦੇ ਤੋਰ ਫੋਟੋਗ੍ਰਾਫੀ ਦਾ ਕੰਮ ਪਰਮਿੰਦਰ ਸਿੰਘ ਨਾਲ ਕਰਦਾ ਹੈ।
ਦੱਸ ਦੇਈਏ ਕਿ 5 ਫਰਵਰੀ ਦੀ ਰਾਤ ਨੂੰ ਕਰੀਬ 11:30 ਵਜੇ ਦੋ ਨੋਜਵਾਨਾ ਨੂੰ ਕਾਪੇ ਅਤੇ ਕਿਰਪਾਨ ਦਾ ਡਰ ਦਿਖਾ ਕੇ ਉਹਨਾਂ ਤੋ 1700 ਰੁਪਏ ,ਇੱਕ ਜੀ.ਓ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ ਸਨ। ਜਿਸਤੇ ਮੁਕੱਦਮਾ ਨੰਬਰ 18 ਮਿਤੀ 06.02.2025 ਅ/ਧ 115(2),304,351,3(5) BNS ਥਾਣਾ ਸਦਰ ਸ਼੍ਰੀ ਮੁੁਕਤਸਰ ਸਾਹਿਬ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ।
ਦੋਸ਼ੀਆ ਦੀ ਭਾਲ ਦੌਰਾਨ ਪੁਲਿਸ ਨੇ ਦੋ ਦੋਸ਼ੀ ਅਕਾਸ਼ਬੀਰ ਸਿੰਘ ਉਰਫ ਅਕਾਸ਼ ਪੁੱਤਰ ਦਿਲਬਾਗ ਸਿੰਘ ਵਾਸੀ ਰਾਮ ਅਵੈਨਿਉ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਰਣਜੀਤ ਸਿੰਘ ਉਰਫ ਜੀਤ ਪੁੱਤਰ ਸ਼ਵਿੰਦਰ ਸਿੰਘ ਵਾਸੀ ਪਿੰਡ ਹਰਦੋ ਬਥਵਾਲਾ ਜਿਲ੍ਹਾ ਗੁਰਦਾਸਪੁਰ ਨੂੰ ਪਿੰਡ ਮਹਿਰਾਜਵਾਲਾ ਤੋ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਦੋਸ਼ੀਆ ਨੇ ਪੁੱਛ ਗਿੱਛ ਦੋਰਾਨ ਮੰਨਿਆ ਕਿ ਉਹ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਨਸ਼ੇ ਦੀ ਪੂਰਤੀ ਲਈ ਰਲ ਮਿਲ ਕੇ ਅਕਸਰ ਹੀ ਰਾਤਾਂ ਨੂੰ ਰਾਹਗੀਰਾ ਪਾਸੋ ਤਲਵਾਰਾ-ਕਾਪਿਆ ਦੀ ਨੋਕ ਪਰ ਲੁੱਟਾ ਖੋਹਾ ਅੰਜਾਮ ਦਿੰਦੇ ਸਨ ਅਤੇ ਉਹਨਾਂ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਨ ਤੋਂ ਬਾਅਦ ਇਹਨਾ ਵੱਲੋਂ ਵਰਤੇ ਗਏ ਹਥਿਆਰ ਅਤੇ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੂੰ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।