ਅੱਜ ਨਗਰ ਕੌਂਸਲ ਖੰਨਾ ਵੱਲੋਂ ਗੁਰੂ ਅਮਰਦਾਸ ਮਾਰਕੀਟ ਦੀ ਪਾਰਕਿੰਗ ਵਿੱਚੋਂ ਨਜਾਇਜ਼ ਕਬਜ਼ੇ ਹਟਾਏ ਗਏ। ਇਸ ਮੌਕੇ ਰੇੜੀਆਂ ਅਤੇ ਫੜ੍ਹੀ ਵਾਲਿਆਂ ਨੇ ਕਿਹਾ ਕਿ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਪੈਸੇ ਲੈ ਕੇ ਆਪਣੀ ਦੁਕਾਨ ਅੱਗੇ ਰੇੜੀਆਂ ਫੜੀਆਂ ਲੱਗਾਵਈਆਂ ਜਾਂਦੀਆਂ ਹਨ ਉਹਨਾਂ ਨੂੰ ਵੀ ਚੁਕਵਾਇਆ ਜਾਵੇ ਅਤੇ ਸਾਨੂੰ ਬੈਂਡਰ ਜ਼ੋਨ ਬਣਾ ਕੇ ਨਗਰ ਕੌਂਸਲ ਵੱਲੋਂ ਰੇੜੀਆਂ ਫੜੀਆਂ ਲਈ ਜਗ੍ਹਾ ਦਿੱਤੀ ਜਾਵੇ, ਅਤੇ ਜਦੋਂ ਤੱਕ ਅਜਿਹਾ ਨਹੀਂ ਕੀਤਾ ਜਾਂਦਾ ਸਾਨੂੰ ਗਰੀਬਾਂ ਨੂੰ ਇਸ ਥਾਂ ‘ਤੇ ਹੀ ਕੰਮ ਕਰਨ ਦਿੱਤਾ ਜਾਵੇ।
ਦੂਜੇ ਪਾਸੇ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਰੇੜੀ ਫੜੀ ਵਾਲਿਆਂ ਵੱਲੋਂ ਨਜਾਇਜ਼ ਦੁਵਾਰਾ ਕਬਜ਼ੇ ਕੀਤੇ ਜਾਂਦੇ ਹਨ ਤਾਂ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਤੇ ਉਹਨਾਂ ਕਿਹਾ ਕਿ ਇਹ ਮਾਰਕੀਟ ਇੰਪਰੂਵਮੈਂਟ ਟਰਸਟ ਦੀ ਸਿਰਫ ਦੁਕਾਨਦਾਰਾਂ ਵਾਸਤੇ ਹੀ ਬਣਾਈ ਗਈ ਹੈ ਨਾ ਕੀ ਰੇੜੀ ਫੜੀ ਲਈ ਉਹਨਾਂ ਕਿਹਾ ਕਿ ਕਿਸੇ ਵੀ ਕਾਨੂੰਨ ਤਹਿਤ ਇਥੇ ਰੇੜੀਆਂ ਫੜੀਆਂ ਨਹੀਂ ਲਗਾਈਆਂ ਜਾ ਸਕਦੀਆਂ ਦੁਕਾਨਦਾਰਾਂ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਕੁਝ ਰੇੜੀ ਫੜੀ ਵਾਲੇ ਆਪਣੇ ਆਪ ਨੂੰ ਗਰੀਬ ਦੱਸਦੇ ਹਨ ਪਰ ਮਾਰਕੀਟ ਵਿੱਚ ਉਹਨਾਂ ਵੱਲੋਂ ਕਰੋੜਾਂ ਰੁਪਏ ਦੀਆਂ ਦੁਕਾਨਾਂ ਖਰੀਦੀਆਂ ਹੋਈਆਂ ਹਨ। ਦੁਕਾਨਦਾਰਾਂ ਨੇ ਕਿਹਾ ਕਿ ਵੈਂਡਰ ਜ਼ੋਨ ਵਿੱਚ ਹੀ ਰੇੜੀਆਂ ਲਗਾਉਣੀਆਂ ਚਾਹੀਦੀਆਂ ਹਨ। ਦੁਕਾਨਦਾਰਾਂ ਨੇ ਦੁਕਾਨਾਂ ਦੇ ਅੱਗੇ ਪਾਰਕਿੰਗ ਵਿੱਚ ਲੱਗੇ ਵੱਡੇ ਹੋਡਿੰਗ ਬੋਰਡਾਂ ਨੂੰ ਵੀ ਜਲਦੀ ਹਟਾਉਣ ਦੀ ਮੰਗ ਕੀਤੀ ਹੈ।
ਇਸ ਮੌਕੇ ਨਗਰ ਕੋਂਸਲ ਦੀ ਤਹਿ ਬਜ਼ਾਰੀ ਦੀ ਇੰਚਾਰਜ ਪਰਮਜੀਤ ਕੌਰ ਨੇ ਕਿਹਾ ਉਹਨਾਂ ਨੇ ਪਹਿਲਾਂ ਵੀ ਸ਼ਹਿਰ ਦੇ ਵਿੱਚੋ ਨਜਾਇਜ਼ ਕਬਜ਼ੇ ਹਟਾਉਣ ਦਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤਾ ਸੀ ਅਤੇ ਹੁਣ ਵੀ ਉਹਨਾਂ ਦੀ ਡਿਊਟੀ ਦੁਬਾਰਾ ਇਸ ਕੰਮ ਤੇ ਲਗਾਈ ਗਈ ਹੈ। ਇਸ ਲਈ ਸ਼ਹਿਰ ਵਿੱਚੋਂ ਜਿੱਥੇ ਲੋਕਾਂ ਵੱਲੋਂ ਦੁਆਰਾ ਨਜਾਇਜ਼ ਕਬਜ਼ੇ ਕੀਤੇ ਗਏ ਹਨ ਉਹਨਾਂ ਨੂੰ ਪੂਰੀ ਤਰ੍ਹਾਂ ਹਟਾਇਆ ਜਾਵੇਗਾ ਅੱਜ ਗੁਰੂ ਅਮਰਦਾਸ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਨਜਾਇਜ਼ ਫੜੀ ਰੇੜੀ ਲਗਾਉਣ ਵਾਲਿਆਂ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਰੇੜੀ ਫੜੀ ਵਾਲਿਆਂ ਨੂੰ ਹਟਾਇਆ ਗਿਆ ਹੈ ਜੇਕਰ ਇਹਨਾਂ ਵੱਲੋਂ ਦੁਬਾਰਾ ਲਗਾਈਆਂ ਗਈਆਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਮਾਨ ਜਬਤ ਕੀਤਾ ਜਾਵੇਗਾ।