ਫਰੀਦਕੋਟ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਫਰੀਦਕੋਟ ਦੇ ਮੈਡੀਕਲ ਹਸਪਤਾਲ ਨਜ਼ਦੀਕ ਦੇਰ ਰਾਤ ਦੋ ਗੱਡੀਆਂ ‘ਚ ਆਪਸ ‘ਚ ਮਾਮੂਲੀ ਟੱਕਰ ਹੋ ਗਈ ਜਿਸ ਤੋਂ ਬਾਅਦ ਦੋਨੋਂ ਗੱਡੀਆਂ ਚ ਸਵਾਰ ਨੌਜਵਾਨ ਆਪਸ ਚ ਭੀੜ ਗਏ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ।
ਜਿਸ ਦੌਰਾਨ ਇੱਕ ਨੌਜਵਾਨ ਵੱਲੋਂ ਦੂਜੇ ਦੇ ਸਿਰ ਤੇ ਪਿਸਤੌਲ ਦੀ ਬੱਟ ਨਾਲ ਕਈ ਵਾਰ ਕੀਤੇ ਜਿਸ ਕਾਰਨ ਉਕਤ ਨੌਜਵਾਨ ਗੰਭੀਰ ਰੂਪ ‘ਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ।ਉਥੇ ਜਖਮੀ ਲੜਕੇ ਵੱਲੋਂ ਉਸਤੇ ਫਾਇਰ ਕਰਨ ਦੇ ਵੀ ਇਲਜ਼ਾਮ ਲਗਾਏ ਗਏ।
ਇਸ ਘਟਨਾ ਸਬੰਧੀ ਜਖਮੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਲ ਰਾਤ ਉਹ ਆਪਣੇ ਇੱਕ ਦੋਸਤ ਨਾਲ ਆਪਣੀ ਕਾਰ ਚ ਜ਼ਾ ਰਿਹਾ ਸੀ ਕਿ ਗਲੀ ਚੋ ਨਿਕਲੀ ਇੱਕ ਥਾਰ ਗੱਡੀ ਨੇ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸਤੇ ਨਾਲ ਦੇ ਦੋਸਤ ਨੇ ਜਾਣ ਪਹਿਚਾਣ ਵਾਲੇ ਦੱਸ ਕੇ ਗੱਡੀ ਤੋਰਨ ਨੂੰ ਕਿਹਾ ਪਰ ਅੱਗੇ ਜਾ ਕੇ ਅਸੀਂ ਆਪਣੀ ਗੱਡੀ ਦੇ ਨੁਕਸਾਨ ਸਬੰਧੀ ਗੱਲ ਕਰਨ ਲਈ ਵਾਪਸ ਗੱਡੀ ਮੋੜ ਲਈ ਅਤੇ ਜਦ ਥਾਰ ਸਵਾਰ ਲੜਕੇ ਨੂੰ ਬਾਹਰ ਆਕੇ ਗੱਲ ਕਰਨ ਨੂੰ ਕਿਹਾ ਤਾਂ ਦੋਨਾਂ ਚ ਤਕਰਾਰ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪੁਹੰਚ ਗਈ ਇਨੇ ਨੂੰ ਫਾਇਰ ਹੋਇਆ ਜਿਸ ਤੋਂ ਬਾਅਦ ਉਸਨੂੰ ਕੁੱਜ ਪਤਾ ਨਹੀਂ ਲੱਗਾ ਅਤੇ ਪਿੱਛੋਂ ਸਿਰ ਚ ਸੱਟਾਂ ਵੀ ਮਾਰੀਆਂ ਜਿਸ ਤੋਂ ਬਾਅਦ ਉਸਨੂੰ ਲੈਕੇ ਹਸਪਤਾਲ ਆ ਗਏ।
ਉਧਰ ਇਸ ਸਬੰਧ ‘ਚ DSP ਤਰਲੋਚਨ ਸਿੰਘ ਨੇ ਦੱਸਿਆ ਕਿ ਦੋਨੋ ਗੱਡੀਆਂ ‘ਚ ਸਵਾਰ ਨੌਂਜਵਾਨ ਪਹਿਲਾ ਹੀ ਇੱਕ ਦੂਜੇ ਨੂੰ ਜਾਣਦੇ ਸਨ ਪਰ ਗੱਡੀ ਦੀ ਟੱਕਰ ਤੋਂ ਬਾਅਦ ਆਪਸ ‘ਚ ਉਲਝ ਗਏ ਜਿਸ ਤੇ ਥਾਰ ਗੱਡੀ ਸਵਾਰ ਇੱਕ ਨੋਜਵਾਨ ਨੇ ਮਨਪ੍ਰੀਤ ਦੇ ਸਿਰ ਤੇ ਪਿਸਤੌਲ ਦੀ ਬੱਟ ਨਾਲ ਵਾਰ ਕੀਤੇ ਜਿਸ ਕਾਰਨ ਉਹ ਜਖਮੀ ਹੋ ਗਿਆ।ਉਨ੍ਹਾਂ ਕਿਹਾ ਕਿ ਮਨਪ੍ਰੀਤ ਦਾ ਇਲਾਜ਼ ਚੱਲ ਰਿਹਾ ਹੈ ਜਿਸ ਤਰਾਂ ਵੀ ਉਹ ਬਿਆਨ ਦਿੰਦਾ ਹੈ ਪੁਲਿਸ ਵੱਲੋਂ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।