ਪੰਜਾਬੀ ਜਿੱਥੇ ਵੀ ਹੋਣ ਉੱਥੇ ਆਪਣੀ ਮਿਹਨਤ ਦਾ ਲੋਹਾ ਮਨਵਾਉਂਦੇ ਹਨ ਅੱਜ ਦੇ ਸਮੇਂ ਵਿੱਚ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਭੂੰਗੇ ਤੋਂ ਸਾਹਮਣੇ ਆਇਆ ਜਿੱਥੇ ਰਹਿਣ ਵਾਲਾ ਰੋਹਿਤ ਤਿਵਾੜੀ ਜੋ ਕਿ ਕਨੇਡਾ ਆਰਮੀ ਦੇ ਵਿੱਚ ਲੈਫਟੀਨੈਂਟ ਬਣਕੇ ਭਰਤੀ ਹੋਇਆ ਹੈ।
ਦੱਸ ਦੇਈਏ ਕਿ ਰੋਹਿਤ ਤਿਵਾੜੀ ਜਿੱਦਾਂ ਹੀ ਆਪਣੇ ਘਰ ਭੁੰਗੇ ਪਹੁੰਚਿਆ ਤਾਂ ਰੋਹਿਤ ਦੇ ਰਿਸ਼ਤੇਦਾਰ ਅਤੇ ਪਿੰਡ ਵਾਲਿਆਂ ਨੇ ਉਸ ਦਾ ਢੋਲ ਦੇ ਨਾਲ ਸਵਾਗਤ ਕੀਤਾ ਇਸ ਦੌਰਾਨ ਰੋਹਿਤ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਅੱਜ ਤੋਂ ਛੇ ਸਾਲ ਪਹਿਲਾਂ ਸਟੱਡੀ ਬੇਸ ਤੇ ਕਨੇਡਾ ਗਿਆ ਸੀ ਅਤੇ ਉਸ ਦਾ ਇੱਕ ਹੀ ਏਮ ਸੀ ਕੀ ਉਹ ਕਿਸੀ ਫੋਰਸ ਵਿੱਚ ਹੋ ਕੇ ਆਪਣਾ ਅਤੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਸੀ।
ਉਸਨੇ ਕਿਹਾ ਕਿ ਉਸਨੇ ਕਨੇਡੀਅਨ ਆਰਮੀ ਵਿੱਚ ਲੈਫਟੀਨੈਂਟ ਬਣਨ ਦੇ ਲਈ ਬਹੁਤ ਜਿਆਦਾ ਮਿਹਨਤ ਕੀਤੀ ਰੋਹਿਤ ਨੇ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਪਹੁੰਚਿਆ ਹੈ ਉਸ ਵਿੱਚ ਉਸ ਦੇ ਮਾਂ ਪਿਓ ਦਾ ਬਹੁਤ ਵੱਡਾ ਯੋਗਦਾਨ ਹੈ ਉਹਨੇ ਕਿਹਾ ਕਿ ਇਸ ਮੁਕਾਮ ਤੇ ਪਹੁੰਚਣ ਲਈ ਉਹਨਾਂ ਨੂੰ ਬਹੁਤ ਜਿਆਦਾ ਹਾਰਡ ਵਰਕ ਕਰਨਾ ਪਿਆ।
ਰੋਹਿਤ ਤਿਵਾੜੀ ਦੇ ਪਿਤਾ ਨੇ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਅੱਜ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਦਾ ਬੇਟਾ ਵਿਦੇਸ਼ ਵਿੱਚ ਇੱਕ ਵੱਡੀ ਪੋਸਟ ਤੇ ਸਲੈਕਟ ਹੋਇਆ ਹੈ ਉਹਨਾਂ ਕਿਹਾ ਕਿ ਰੋਹਿਤ ਸ਼ੁਰੂ ਤੋਂ ਹੀ ਬਹੁਤ ਹੀ ਆਗਿਆਕਾਰੀ ਬੱਚਾ ਸੀ ਅਤੇ ਉਸ ਦਾ ਇਹ ਡਰੀਮ ਸੀ ਕਿ ਉਹ ਆਰਮੀ ਜਾ ਪੁਲਿਸ ਫੋਰਸ ਵਿੱਚ ਭਰਤੀ ਹੋ ਕੇ ਲੋਕਾਂ ਦੀ ਸੇਵਾ ਕਰ ਸਕੇ ਉਹਨਾਂ ਕਿਹਾ ਕਿ ਰੋਹਿਤ ਜਿਹੇ ਬੇਟੇ ਪਰਮਾਤਮਾ ਸਭ ਨੂੰ ਦੇਵੇ ਤਾਂ ਜੋ ਉਹ ਆਪਣੇ ਸੁਪਨੇ ਸਾਕਾਰ ਕਰਕੇ ਆਪਣੇ ਇਲਾਕੇ ਦਾ ਪੰਜਾਬ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।