ਪੰਜਾਬ ਸਰਕਾਰ ਵੱਲੋਂ ਭ੍ਰਿਸ਼਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਤਹਿਤ ਚੀਫ ਡਾਇਰੈਕਟਰ ਵਿਜੀਲੈਂਸ ਬਿਉਰੋ ਆਪਣਾ ਕੰਮ ਬੇਹੱਦ ਜੋਰਾਂ ਤੇ ਕਰ ਰਿਹਾ ਹੈ। ਹੁਣ ਇਸ ਉ ਲੈਕੇ ਇੱਕ ਹੋਰ ਖਬਰ ਸਹਿਮੇਂ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੋਰਾਨ ਵਿਜੀਲੈਂਸ ਬਿਉਰੋ ਰੇਂਜ਼ ਬਠਿੰਡਾ ਵੱਲੋ ਨਗਰ ਕੌਂਸਲ ਮਲੋਟ ਦਾ ਜੂਨੀਅਰ ਸਹਾਇਕ ਸੁਰੇਸ਼ ਕੁਮਾਰ 20,000/- ਦੀ ਰਿਸ਼ਵਤ ਹਾਸਲ ਕਰਦਾ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੁਰੇਸ਼ ਕੁਮਾਰ ਖਿਲਾਫ ਇਹ ਮਾਮਲਾ ਜੰਗੀਰ ਕੋਰ ਪਤਨੀ ਸਵ: ਸ੍ਰੀ ਬਲਜੀਤ ਸਿੰਘ ਵਾਸੀ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਿਆਨ ਦੇ ਆਧਾਰ ਤੇ ਦਰਜ ਰਜਿਸਟਰ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਜੰਗੀਰ ਕੌਰ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਸ ਵਲੋ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ ਅਪਲਾਈ ਕੀਤਾ ਗਿਆ ਸੀ, ਇਸ ਯੋਜਨਾ ਤਹਿਤ ਸਾਲ 2024 ਵਿੱਚ ਦੋ ਕਿਸਤਾ ਵਿੱਚ 50/50 ਹਜਾਰ ਰੁਪਏ, ਤੀਜੀ ਕਿਸਤ 20,000/-ਰੁਪਏ, ਅਤੇ ਚੋਥੀ ਕਿਸਤ 30,000/- ਰੁਪਏ ਮਿਤੀ 27.01.2025 ਨੂੰ ਖਾਤੇ ਵਿੱਚ ਆਏ ਹਨ।
ਨਗਰ ਕੋਸਲ ਮਲੋਟ ਵਿਖੇ ਉਸਦੇ ਕੇਸ ਨੂੰ ਡੀਲ ਕਰਦਾ ਸੁਰੇਸ਼ ਕੁਮਾਰ ਕਲਰਕ ਕਾਫੀ ਵਾਰ ਬਾਜ਼ਾਰ ਮਿਲਿਆ ਅਤੇ ਘਰ ਵੀ ਆਇਆ, ਹਰ ਵਾਰ ਕਹਿਣ ਲੱਗਦਾ ਕਿ ਤੁਹਾਡੇ ਖਾਤੇ ਵਿੱਚ ਸਾਰੇ ਪੈਸੇ ਪੁਆ ਦਿੱਤੇ ਹਨ, ਹੁਣ ਤੁਸੀ 50,000/- ਰੁਪਏ ਦਿਉ।
ਮਿਤੀ 22.02.2025 ਨੂੰ ਸੁਰੇਸ਼ ਕੁਮਾਰ ਕਲਰਕ ਉਸਦੇ ਘਰ ਆ ਗਿਆ ਅਤੇ ਕਹਿਣ ਲੱਗਾ ਕਿ ਤੁਹਾਡਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਹੈ, ਇਸ ਲਈ 50,000/- ਰੁਪਏ ਦਿਉ, ਮਿੰਨਤ ਤਰਲਾ ਕਰਨ ਤੇ ਸੁਰੇਸ਼ ਕੁਮਾਰ ਜੂਨੀਅਰ ਸਹਾਇਕ ਕਿਸਤਾ ਵਿੱਚ ਰਿਸ਼ਵਤੀ ਲੈਣ ਲਈ ਰਾਜ਼ੀ ਹੋ ਗਿਆ ਅਤੇ ਪਹਿਲੀ ਕਿਸਤ ਵਜੋ 20,000/- ਰੁਪਏ ਬਤੋਰ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ।
ਸ਼ਿਕਾਇਤ ਕਰਤਾ ਵੱਲੋ 1/2 ਦਿਨਾ ਤੱਕ ਰਿਸ਼ਵਤ ਦੇਣ ਦਾ ਝੂਠਾ ਵਾਅਦਾ ਕਰ ਲਿਆ, ਉਕਤ ਗੱਲਬਾਤ ਦੀ ਮੋਬਾਇਲ ਫੋਨ ਪਰ ਰਿਕਾਰਡਿੰਗ ਕਰ ਲਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ, ਯੂਨਿਟ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਜਾਲ ਵਿਛਾਇਆ, ਸੁਰੇਸ਼ ਕੁਮਾਰ, ਕਲਰਕ, ਨਗਰ ਕੌਂਸਲ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਜੰਗੀਰ ਕੌਰ ਪਾਸੋਂ 20,000/-ਰੁਪਏ ਦੀ ਰਿਸ਼ਵਤ ਰਕਮ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹਾਸਲ ਕਰਦੇ ਹੋਏ ਨੂੰ ਰੰਗੀ ਹੱਥੀ ਗ੍ਰਿਫਤਾਰ ਕੀਤਾ ਗਿਆ।
ਵਿਜੀਲੈਂਸ ਬਿਉਰੋ ਵਿਖੇ ਉਕਤ ਦੋਸ਼ਾ ਅਧੀਨ ਮੁਕੱਦਮਾ ਨੰਬਰ 06 ਮਿਤੀ 23/02/2025 ਅ/ਧ 7 ਪੀ.ਸੀ.ਐਕਟ 1988 (ਅਮੈਂਡਮੈਂਟ) 2018 ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ, ਬਠਿੰਡਾ ਬਰਖਿਲਾਫ ਸੁਰੇਸ਼ ਕੁਮਾਰ, ਜੂਨੀਅਰ ਸਹਾਇਕ, ਨਗਰ ਕੌਂਸਲ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕਰਕੇ ਸੁਰੇਸ਼ ਕੁਮਾਰ, ਜੂਨੀਅਰ ਸਹਾਇਕ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।