ਭਾਰਤ ਤੋਂ ਕਈ ਨੌਜਵਾਨ ਜੋ ਕਿ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਪਰ ਕੁਝ ਏਜੰਟ ਨੌਜਵਾਨਾਂ ਕੋਲੋਂ ਪੈਸੇ ਠੱਗਣ ਦੇ ਲਈ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਬਾਹਰ ਭੇਜਦੇ ਹਨ।
ਜਿਸ ਦਾ ਖਮਿਆਜਾ ਨੌਜਵਾਨ ਨੂੰ ਤਾਂ ਭੂਗਤਨਾ ਪੈਂਦਾ ਹੀ ਹੈ ਨਾਲ ਹੀ ਨਾਲ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਇਸ ਤਰਾਂ ਦੀ ਹੀ ਘਟਨਾ ਪਠਾਨਕੋਟ ਦੇ ਇਕ ਨੌਜਵਾਨ ਜਗਮੀਤ ਸਿੰਘ ਨਾਲ ਵਾਪਰੀ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ 14 ਮਜੀਨੇ ਪਹਿਲਾ ਅਮਰੀਕਾ ਗਿਆ ਸੀ।
ਜਿਸਦਾ ਅੱਜ ਤੱਕ ਕੋਈ ਪਤਾ ਨਹੀਂ ਚੱਲ ਸਕਿਆ ਹੈ ਅਤੇ ਨਾ ਹੀ ਪਰਤਿਆ ਹੈ। ਦੱਸ ਦੇਈਏ ਕਿ ਜਗਜੀਤ ਸਿੰਘ ਵਲੋਂ MBA ਪਾਸ ਕਰਣ ਤੋਂ ਬਾਅਦ ਨੌਕਰੀ ਨਾ ਮਿਲਣ ਤੇ ਅਮਰੀਕਾ ਵਿੱਚ ਕੰਮ ਕਰਨ ਲਈ ਆਪਣੇ ਮਾਤਾ ਪਿਤਾ ਨਾਲ ਗੱਲ ਕੀਤੀ ਗਈ।
ਜਿਸਦੇ ਚਲਦੇ ਬੇਟੇ ਦੀ ਖੁਸ਼ੀ ਲਈ ਮਾਤਾ ਪਿਤਾ ਵਲੋਂ ਇੱਕ ਏਜੰਟ ਨਾਲ ਬੇਟੇ ਨੂੰ ਅਮਰੀਕਾ ਇਕ ਨੰਬਰ ਵਿੱਚ ਲਿਜਾਣ ਲਈ ਗੱਲਬਾਤ ਕੀਤੀ ਅਤੇ ਏਜੰਟ ਵਲੋਂ 45.50 ਲੱਖ ‘ਚ ਜਗਮੀਤ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਗਈ।
ਪਹਿਲਾਂ ਏਜੇਂਟ ਨੂੰ 15 ਲੱਖ ਰੁਪਏ ਨਕਦ ਦੇ ਦਿਤੇ ਗਏ ਤੇ ਬਾਕੀ ਪੈਸੇ ਪਹੁੰਚਣ ਤੋਂ ਬਾਅਦ ਦੇਣੇ ਤਹਿ ਹੋਏ ਜਿਸਦੇ ਚਲਦੇ ਬੇਟੇ ਨੂੰ ਤਕਰੀਬਨ 14 ਮਹੀਨੇ ਪਹਿਲਾਂ ਅਮਰੀਕਾ ਲਈ ਰਵਾਨਾ ਕੀਤਾ ਗਿਆ ਅਤੇ ਏਜੰਟ ਵਲੋਂ ਡੋਂਕੀ ਲਗਾ ਕੇ ਉਸ ਨੂੰ ਅਮਰੀਕਾ ਲਈ ਰਵਾਨਾ ਕੀਤਾ ਗਿਆ।
ਜਿਸਤੋਂ ਬਾਅਦ ਜਗਮੀਤ ਵਲੋਂ ਆਪਣੇ ਮਾਤਾ ਪਿਤਾ ਨਾਲ ਅਖੀਰਲੀ ਵਾਰ 19 ਦਿਸੰਬਰ 2023 ਨੂੰ ਗੱਲ ਹੋਈ ਤੇ ਉਸ ਤੋਂ ਬਾਦ ਅੱਜ ਤਕ ਤਕਰੀਬਨ 14 ਮਹੀਨੇ ਬੀਤ ਜਾਣ ਤੋਂ ਬਾਅਦ ਉਸਦੇ ਦੇ ਮਾਤਾ ਪਿਤਾ ਦੀ ਆਪਣੇ ਬੇਟੇ ਨਾਲ ਕੋਈ ਗੱਲ ਨਹੀਂ ਹੋਈ ਅਤੇ ਹੁਣ ਜਦੋਂ ਕੁਝ ਨੌਜਵਾਨ ਡਿਪੋਰਟ ਕੀਤੇ ਗਏ ਹਨ ਤਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਦਾ ਪੁੱਤਰ ਵੀ ਵਾਪਿਸ ਪਰਤ ਆਵੇਗਾ ਪਰ ਇਸ ਤਰਾਂ ਦਾ ਕੁਝ ਨਹੀਂ ਹੋਇਆ ਅਤੇ ਉਹ ਆਪਣੇ ਪੁੱਤਰ ਦੇ ਵਾਪਿਸ ਪਰਤਣ ਦੀ ਉਡੀਕ ਵਿਚ ਸਰਕਾਰ ਅਤੇ ਪ੍ਰਸ਼ਾਸਨ ਕੋਲੋ ਗੋਹਾਰ ਲਗਾ ਰਹੇ ਹਨ ਕਿ ਉਸਨੂੰ ਲਬ ਕੇ ਵਾਪਿਸ ਲਿਆਂਦਾ ਜਾਵੇ।
ਇਸ ਬਾਰੇ ਜਦੋਂ ਪੀੜਿਤ ਪਰਿਵਾਰ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਨਾਂ ਦੇ ਬੇਟੇ ਨੂੰ ਏਜੰਟ ਨੇ ਗਲਤ ਤਰੀਕੇ ਦੇ ਨਾਲ ਬਾਹਰ ਡੋਂਕੀ ਲਗਾ ਕੇ ਭੇਜਿਆ ਸੀ ਅਤੇ ਪਨਾਮਾ ਦੇ ਜੰਗਲਾਂ ਦੇ ਵਿੱਚ ਹੀ ਉਹ ਕਿਤੇ ਗੁੰਮ ਹੋ ਗਿਆ ਜਿਸ ਦਾ ਅੱਜ ਤੱਕ ਉਹਨਾਂ ਨੂੰ ਕੋਈ ਪਤਾ ਨਹੀਂ ਚੱਲ ਸਕਿਆ ਉਹਨਾਂ ਨੇ ਏਜੰਟ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਹਜੇ ਤੱਕ ਏਜੰਟ ਦੇ ਖਿਲਾਫ ਵੀ ਕੋਈ ਕਾਰਵਾਈ ਨਾ ਹੋਣ ਤੇ ਉਹਨਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਤਾਂ ਕਿ ਉਹਨਾਂ ਦਾ ਲਾਪਤਾ ਹੋਇਆ ਪੁੱਤਰ ਵਾਪਸ ਪਰਤ ਸਕੇ