ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਨਾਭਾ ਦੀ ਸਭ ਤਹਿਸੀਲ ਭਾਦਸੋ ਦੇ ਸਕੂਲ ਆਫ ਐਮੀਨੈਂਸ ਦੀਆਂ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ, ਇਹ ਸਕੂਲ ਵੱਡੇ-ਵੱਡੇ ਕਾਨਵੈਂਟ ਸਕੂਲਾਂ ਨੂੰ ਮਾਤ ਦੇ ਰਿਹਾ ਹੈ। ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਆਫ ਐਮੀਨੈਂਸ ਨੂੰ 11 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਸਕੂਲ ਦੀ ਕਾਇਆ ਕਲਪ ਕਰਨ ਦਾ ਟੀਚਾ ਮਿਥਿਆ ਹੈ।
ਇਸ ਸਕੂਲ ਦੇ ਵਿੱਚ 1200 ਦੇ ਕਰੀਬ ਵਿਦਿਆਰਥੀ ਵਿੱਦਿਆ ਹਾਸਿਲ ਕਰ ਰਹੇ ਹਨ। ਇਸ ਸਕੂਲ ਦੇ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਦੋਰਾ ਕੀਤਾ ਗਿਆ ਅਤੇ ਆਉਣ ਵਾਲੇ ਨਵੇਂ ਸੈਸ਼ਨ ਦੇ ਲਈ ਵਿਧਾਇਕ ਦੇਵਮਾਨ ਅਤੇ ਸਕੂਲ ਸਟਾਫ ਦੇ ਵੱਲੋਂ ਜਿੱਥੇ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲਾ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ।ਉੱਥੇ ਹੀ ਵਿਧਾਇਕ ਦੇਵਮਾਨ ਆਪ ਖੁਦ ਬਾਜ਼ਾਰਾਂ ਵਿੱਚ ਪੋਸਟਰ ਲਾਉਂਦੇ ਵਿਖਾਈ ਦਿੱਤੇ।
ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਕਿਸੇ ਫਾਈਵ ਸਟਾਰ ਹੋਟਲ ਦੀਆਂ ਨਹੀਂ ਹਨ, ਇਹ ਸਕੂਲ ਆਫ ਐਮੀਨੈਂਸ ਭਾਦਸੋ ਦੀਆਂ ਤਸਵੀਰਾਂ ਹਨ। ਇਸ ਸਕੂਲ ਦੀ ਲਾਇਬਰੇਰੀ ਦੀ ਦਿੱਖ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ।
ਇਸ ਸਕੂਲ ਦੀ ਲਾਇਬ੍ਰੇਰੀ ਦਾ ਫਰਨੀਚਰ ਵੀ ਦਿੱਖ ਖਿਚਵਾਂ ਹੈ, ਬਾਥਰੂਮ ਵੀ ਫਾਈਵ ਸਟਾਰ ਹੋਟਲਾਂ ਤੋਂ ਘੱਟ ਨਹੀਂ। ਸਕੂਲ ਦੇ ਵਿੱਚ ਟੀਚਰਾਂ ਦੇ ਬੈਠਣ ਦੇ ਲਈ ਸਟਾਫ ਰੂਮ ਵੀ ਤੁਹਾਨੂੰ ਆਕਰਸ਼ਿਤ ਕਰੇਗਾ। ਕਲਾਸਾਂ ਦੇ ਵਿੱਚ ਡਿਜੀਟਲ ਬਲੈਕ ਬੋਰਡ ਦੇ ਰਾਹੀ ਵਿਦਿਆਰਥੀਆਂ ਨੂੰ ਵਿਦਿਆ ਦਿੱਤੀ ਜਾਂਦੀ ਹੈ, 1200 ਸਕੂਲ ਦੇ ਵਿਦਿਆਰਥੀਆ ਲਈ ਹਲਕੇ ਦੇ 35 ਪਿੰਡਾਂ ਵਿੱਚੋਂ 5 ਬੱਸਾਂ ਸਕੂਲ ਦੀਆਂ ਆਪਣੀਆਂ ਹੀ ਹਨ।
ਜ਼ਿਆਦਾਤਰ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਛੱਡ ਕੇ ਇਸ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਲੈ ਰਹੇ ਹਨ। ਇਸ ਸਕੂਲ ਦੇ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਦੋਰਾ ਕੀਤਾ ਗਿਆ ਅਤੇ ਆਉਣ ਵਾਲੇ ਨਵੇਂ ਸੈਸ਼ਨ ਦੇ ਲਈ ਵਿਧਾਇਕ ਦੇਵਮਾਨ ਅਤੇ ਸਕੂਲ ਸਟਾਫ ਦੇ ਵੱਲੋਂ ਜਿੱਥੇ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲਾ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ। ਉੱਥੇ ਹੀ ਵਿਧਾਇਕ ਦੇਵਮਾਨ ਆਪ ਖੁਦ ਬਾਜ਼ਾਰਾਂ ਵਿੱਚ ਪੋਸਟਰ ਲਾਉਂਦੇ ਵਿਖਾਈ ਦਿੱਤੇ।
ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਮੈਂ ਅੱਜ ਸਕੂਲ ਆਫ ਐਮੀਨੈਂਸ ਭਾਦਸੋਂ ਦਾ ਦੌਰਾ ਕੀਤਾ। ਇਸ ਸਕੂਲ ਦੀਆਂ ਤਸਵੀਰਾਂ ਅੱਜ ਤੱਕ ਦੇ ਇਤਿਹਾਸ ਵਿੱਚ ਕਾਇਆ ਕਲਪ ਹੁੰਦੇ ਨਹੀਂ ਵੇਖੀਆਂ, ਜੋ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੀ ਨਹਾਰ ਬਦਲੀ ਜਾ ਰਹੀ ਆ। ਇਸ ਸਕੂਲ ਦੀ 20 ਲੱਖ ਰੁਪਏ ਦੀ ਪਹਿਲੀ ਕਿਸਤ ਜਾਰੀ ਹੋ ਗਈ ਹੈ ਅਤੇ ਕੰਮ ਵੀ ਵੱਡੇ ਪੱਧਰ ਤੇ ਚੱਲ ਰਿਹਾ। ਇਸ ਸਕੂਲ ਦੀ ਲਾਈਬ੍ਰੇਰੀ, ਸਕੂਲ ਦੇ ਬਾਥਰੂਮ ਤੋਂ ਇਲਾਵਾ ਸਕੂਲ ਦਾ ਢਾਂਚਾ ਬਾਕਮਾਲ ਹੈ। ਇਹ ਸਾਰਾ ਹੀ ਸੇਹਰਾ ਸਕੂਲ ਦੇ ਪ੍ਰਿੰਸੀਪਲ ਨੂੰ ਜਾਂਦਾ ਹੈ ਜੋ ਤਨਦੇਹੀ ਦੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਇਸ ਮੌਕੇ ਤੇ ਸਕੂਲ ਆਫ ਐਮੀਨੈਂਸ ਭਾਦਸੋਂ ਦੇ ਪ੍ਰਿੰਸੀਪਲ ਪ੍ਰੀਤਇੰਦਰ ਸਿੰਘ ਘਈ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਦੀ ਨੁਹਾਰ ਬਦਲਣ ਦੇ ਲਈ 11 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਕੂਲ ਦੇ ਵਿੱਚ ਹਰ ਇੱਕ ਸਹੂਲਤ ਹੈ ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੁੰਦੀ ਹੈ। ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਵਿਦਿਆਰਥੀ ਹੱਟ ਕੇ ਸਾਡੇ ਸਕੂਲ ਦੇ ਵਿੱਚ ਦਾਖਲਾ ਲੈ ਰਹੇ ਹਨ।
ਇਸ ਮੌਕੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹਟ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਵਿਦਿਆਰਥਣ ਨੇ ਕਿਹਾ ਕਿ ਅਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਮਹਿੰਗੀਆਂ ਫੀਸਾਂ ਦੇ ਕੇ ਪੜ੍ਦੇ ਸੀ ਉੱਥੇ ਪੜ੍ਹਾਈ ਜਿਆਦਾ ਨਹੀਂ ਕਰਾਈ ਜਾਂਦੀ ਸੀ ਤੇ ਇਸ ਸਕੂਲ ਦੇ ਵਿੱਚ ਸਾਰੀਆਂ ਸਹੂਲਤਾਂ ਸਾਨੂੰ ਪ੍ਰਾਈਵੇਟ ਸਕੂਲਾਂ ਵਾਂਗ ਮਿਲ ਰਹੀਆਂ ਹਨ ਅਤੇ ਪੜ੍ਹਾਈ ਵੀ ਵਧੀਆ ਕਰਵਾਈ ਜਾਂਦੀ ਹੈ।