ਪੰਜਾਬ ‘ਚ 2022 ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਵੀ ਵੱਖ-ਵੱਖ ਡੇਰਿਆਂ ‘ਚ ਜਾ ਕੇ ਲੋਕਾਂ ਦਾ ਧਿਆਨ ਆਪਣੀ ਪਾਰਟੀ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅਜਿਹੇ ‘ਚ ਡੇਰਾ ਸਿਰਸਾ ਤੋਂ ਇਕ ਵੱਡੀ ਖਬਰ ਦੇਖਣ ਨੂੰ ਮਿਲੀ ਹੈ ਜਿਥੇ ਬੀਤੇ ਦਿਨੀਂ ਸਲਾਬਤਪੁਰਾ ਸ਼ਾਖਾ ‘ਚ ਇਕ ਵੱਡਾ ਸਮਾਗਮ ਕੀਤਾ ਗਿਆ ਸੀ ਉਸ ਨੂੰ ਦੇਖਦੇ ਹੋਏ ਬਠਿੰਡਾ ਧਛ ਨੇ ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਡੇਰੇ ਨੂੰ ਨੋਟਿਸ ਭੇਜ ਦਿੱਤਾ ਹੈ ਅਤੇ ਇਸ ਇਕੱਠ ਦੀ ਰਿਪੋਰਟ ਵੀ ਮੰਗੀ ਹੈ। ਅਜਿਹੇ ‘ਚ ਡੀ.ਸੀ. ਵੱਲੋਂ ਵੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ।
ਦੱਸ ਦੇਈਏ ਕਿ ਡੇਰਾ ਸਿਰਸਾ ਦੇ ਦੂਜੇ ਮੁਖੀ ਸ਼ਾਹ ਸਤਨਾਮ ਦੇ ਜਨਮਦਿਨ ‘ਤੇ ਹੋਏ ਇਸ ਵੱਡੇ ਇਕੱਠ ‘ਚ ਹਰਜੀਤ ਗਰੇਵਾਲ, ਸਾਧੂ ਸਿੰਘ ਧਰਮਸ਼ੌਤ, ਸੁਰਜੀਤ ਜਿਆਣੀ ਵਰਗੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਵੀ ਆਪਣੀ ਹਾਜ਼ਰੀ ਭਰੀ ਸੀ।