ਸੰਗਰੂਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦੋਸਤ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ। ਕਤਲ ਇਸ ਬੇਰਹਿਮੀ ਨਾਲ ਕੀਤਾ ਗਿਆ ਕਿ ਮ੍ਰਿਤਕ ਰਾਕੇਸ਼ ਕੁਮਾਰ ਦਾ ਸਿਰ ਕੱਟ ਕੇ ਸੋਈਆਂ ਰੋਡ ਸੁਨਾਮ ਵਿਖੇ ਕਨਾਲੇ ਦੇ ਵਿੱਚ ਸਿੱਟ ਦਿੱਤਾ ਗਿਆ ਅਤੇ ਬਾਕੀ ਸਰੀਰ ਦੀ ਪੁਲਿਸ ਤਲਾਸ਼ ਕਰ ਰਹੀ ਹੈ।
ਅਪਰਾਧੀ ਅਜੇ ਕੁਮਾਰ ਜੋ ਕਿ ਪ੍ਰਵਾਸੀ ਹੈ ਰਾਕੇਸ਼ ਕੁਮਾਰ ਦਾ ਪਿਛਲੇ ਪੰਜ ਸਾਲ ਤੋਂ ਦੋਸਤ ਸੀ ਅਤੇ ਭਵਾਨੀਗੜ੍ਹ ਦੀ ਇੱਕ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਸੀ। 18 ਤਰੀਕ ਨੂੰ ਰਾਕੇਸ਼ ਕੁਮਾਰ ਦਾ ਫੋਨ ਨਹੀਂ ਮਿਲਦਾ ਜਿਸ ਤੋਂ ਬਾਅਦ 25 ਤਾਰੀਕ ਨੂੰ ਸੰਗਰੂਰ ਦੇ ਥਾਣਾ ਸਿਟੀ ਵਿਖੇ ਰਾਕੇਸ਼ ਕੁਮਾਰ ਦੇ ਭਰਾ ਵੱਲੋਂ ਗੁਮਸ਼ੁਦਾ ਦੀ ਰਿਪੋਰਟ ਲਿਖਾਈ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਪੁੱਛਤਾਚ ਕਰਨਾ ਸ਼ੁਰੂ ਕਰਦੀ ਹੈ।
ਉਸ ਤੋਂ ਬਾਅਦ ਰਾਕੇਸ਼ ਕੁਮਾਰ ਦੇ ਭਰਾ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸਦੇ ਭਰਾ ਦੇ ਦੋਸਤ ਅਜੇ ਕੁਮਾਰ ਅਤੇ ਉਸਦੇ ਬੇਟੇ ਤੇ ਉਸਦੀ ਮੌਤ ਦਾ ਸ਼ੱਕ ਜਾਪਦਾ ਹੈ ਜਿਸ ਤੋਂ ਬਾਅਦ ਉਹ ਇਸਦੀ ਇਤਲਾ ਪੁਲਿਸ ਨੂੰ ਦਿੰਦੇ ਹਨ ਜਿਸ ਤੋਂ ਬਾਅਦ ਪੁਲਿਸ ਅਜੇ ਕੁਮਾਰ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਪੁੱਛਗਿਚ ਸ਼ੁਰੂ ਕਰਦੀ ਹੈ। ਪੁੱਛ ਗਿੱਛ ਕਰਨ ਤੋਂ ਬਾਅਦ ਸਾਹਮਣੇ ਆਉਂਦਾ ਹੈ ਕਿ ਅਜੇ ਕੁਮਾਰ ਇਸ ਅਪਰਾਧ ਨੂੰ ਕਬੂਲਦਾ ਹੈ ਅਤੇ ਉਹ ਦੱਸਦਾ ਹੈ ਕਿ ਉਸਨੇ ਹੀ ਆਪਣੇ ਦੋਸਤ ਰਾਕੇਸ਼ ਕੁਮਾਰ ਨੂੰ ਕਟਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਉੱਥੇ ਹੀ ਪੁਲਿਸ ਮੁਕਦਮਾ 44 ਦਰਜ ਕਰ ਅਜੇ ਕੁਮਾਰ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਅਜੇ ਕੁਮਾਰ ਦੇ ਦੱਸਣ ਤੇ ਸੋਹੀਆਂ ਰੋਡ ਤੋਂ ਰਾਕੇਸ਼ ਕੁਮਾਰ ਦਾ ਸਿਰ ਬਰਾਮਦ ਕੀਤਾ ਗਿਆ ਜੋ ਕਿ ਉਸਨੇ ਨਾਲੇ ਦੇ ਵਿੱਚ ਸੁੱਟਿਆ ਹੋਇਆ ਸੀ ਹੁਣ ਤੱਕ ਮੌਤ ਦਾ ਕੀ ਕਾਰਨ ਰਿਹਾ ਅਤੇ ਕਿਉਂ ਅਜੇ ਕੁਮਾਰ ਨੇ ਆਪਣੇ ਦੋਸਤ ਨੂੰ ਮਾਰਿਆ ਇਸ ਦੀ ਪੁੱਛਗਿਚਦਾਰੀ ਹੈ ਅਤੇ ਰਾਕੇਸ਼ ਕੁਮਾਰ ਦਾ ਬਾਕੀ ਸਰੀਰ ਕਿੱਥੇ ਹੈ ਉਸ ਦੀ ਵੀ ਪੁੱਛਗਿੱਛ ਅਪਰਾਧੀ ਅਜੇ ਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸਿਰ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਜਾਂਚ ਲਈ ਭੇਜ ਦਿੱਤਾ ਹੈ।