ਸੁਲਤਾਨਪੁਰ ਲੋਧੀ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੁਲਤਾਨ ਪੁਰ ਲੋਧੀ ਵਿੱਚ ਤੜਕੇ ਸਵੇਰੇ ਕੁੜੀ ਮੁੰਡੇ ਦੀ ਲਾਸ਼ ਪਵਿੱਤਰ ਕਾਲੀ ਵੇਈਂ ‘ਚ ਸ਼ੱਕੀ ਹਾਲਾਤਾਂ ਚ ਪੁਲਿਸ ਨੂੰ ਬਰਾਮਦ ਹੋਈ ਹੈ।
ਜਿਨਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਮ ਬਾਲਕ ਪੁੱਤਰ ਅਸ਼ੋਕ ਵਾਸੀ ਪਿੰਡ ਅਦਾਲਤ ਚੱਕ ਅਤੇ ਕੁੜੀ ਦੀ ਪਹਿਚਾਣ ਨੇਹਾ ਪੁੱਤਰੀ ਹੀਰਾ ਵਾਸੀ ਅਦਾਲਤ ਚੱਕ ਵਜੋਂ ਹੋਈ ਹੈ ।
ਇਹਨਾਂ ਦੋਵਾਂ ਦੀਆਂ ਲਾਸ਼ਾਂ ਅੱਜ ਸਵੇਰੇ 8 ਵਜੇ ਦੇ ਕਰੀਬ ਪੁਲਿਸ ਨੂੰ ਕਾਲੀ ਵੇਈ ਚੋ ਬਰਾਮਦ ਹੋਈਆ ਹਨ। ਸ਼ੁਰੂਆਤ ਵਿੱਚ ਇਹ ਮਾਮਲਾ ਪ੍ਰੇਮ ਸੰਬੰਧਾਂ ਦਾ ਲੱਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਕੁੜੀ ਮੁੰਡਾ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸਨ।
ਇਸ ਮਾਮਲੇ ਨੂੰ ਲੈ ਕੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੁੜੀ ਸਿਰਫ਼ ਸਾਡੀ ਰਿਸ਼ਤੇਦਾਰ ਹੈ, ਸਿਰਫ ਉਸ ਨਾਲ ਮ੍ਰਿਤਕ ਨੌਜਵਾਨ ਰਾਮ ਬਾਲਕ ਦਾ ਹਾਸਾ ਮਜਾਕ ਹੀ ਚੱਲਦਾ ਸੀ। ਦੂਜੇ ਪਾਸੇ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।