ਨਿਊਯਾਰਕ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਮਿਲੀ ਸੁਰੱਖਿਆ ਧਮਕੀ ਤੋਂ ਬਾਅਦ ਮੁੰਬਈ ਵਾਪਸ ਪਰਤਣਾ ਪਿਆ। ਸੋਮਵਾਰ ਸਵੇਰੇ ਇਹ ਧਮਕੀ ਮਿਲਣ ਤੋਂ ਬਾਅਦ, ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿੱਚ ਉਤਾਰਿਆ ਗਿਆ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ 322 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 19 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹੁਣ ਸੁਰੱਖਿਆ ਏਜੰਸੀਆਂ ਲੋੜੀਂਦੀ ਜਾਂਚ ਕਰ ਰਹੀਆਂ ਹਨ।
ਸੂਤਰਾਂ ਅਨੁਸਾਰ, ਏਅਰ ਇੰਡੀਆ ਦੀ ਉਡਾਣ AI119 ਨੇ ਮੁੰਬਈ ਤੋਂ ਨਿਊਯਾਰਕ (JFK) ਲਈ ਉਡਾਣ ਭਰੀ ਸੀ, ਸੁਰੱਖਿਆ ਪ੍ਰੋਟੋਕੋਲ ਅਨੁਸਾਰ ਜਹਾਜ਼ ਨੂੰ ਮੁੰਬਈ ਵਾਪਸ ਲਿਆਉਣ ਦਾ ਫੈਸਲਾ ਕੀਤਾ ਗਿਆ।
ਇਸ ਘਟਨਾ ਤੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ, “ਅੱਜ, 10 ਮਾਰਚ 2025 ਨੂੰ ਮੁੰਬਈ-ਨਿਊਯਾਰਕ (JFK) ਉਡਾਣ ਦੌਰਾਨ AI119 ‘ਤੇ ਇੱਕ ਸੰਭਾਵੀ ਸੁਰੱਖਿਆ ਖਤਰੇ ਦਾ ਪਤਾ ਲੱਗਿਆ। ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕਰਨ ਤੋਂ ਬਾਅਦ, ਉਡਾਣ ਸਾਰੇ ਯਾਤਰੀਆਂ ਦੀ ਸੁਰੱਖਿਆ ਦੇ ਹਿੱਤ ਵਿੱਚ, ਮੁੰਬਈ ਵਾਪਸ ਆ ਗਈ। ਉਡਾਣ ਸਵੇਰੇ 1025 ਵਜੇ (ਸਥਾਨਕ ਸਮੇਂ) ‘ਤੇ ਸੁਰੱਖਿਅਤ ਵਾਪਸ ਮੁੰਬਈ ਪਹੁੰਚ ਗਈ। ਸੁਰੱਖਿਆ ਏਜੰਸੀਆਂ ਦੁਆਰਾ ਜਹਾਜ਼ ਦੀ ਲਾਜ਼ਮੀ ਜਾਂਚ ਕੀਤੀ ਜਾ ਰਹੀ ਹੈ, ਅਤੇ ਏਅਰ ਇੰਡੀਆ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ…”