ਵਟਸਐਪ ਦੀ ਤਰ੍ਹਾਂ ਮੈਸੇਜ ਐਪ ਸਿਗਨਲ ਵਿਚ ਵੀ ਹੁਣ ਪੇਮੈਂਟ ਫੀਚਰ ਆ ਗਿਆ ਹੈ। ਇਸ ਦਾ ਮਤਲਬ ਹੈ ਕਿ ਵਟਸਐਪ ਵਾਂਗ ਹੁਣ ਸਿਗਨਲ ਦੇ ਯੂਜ਼ਰਸ ਵੀ ਆਪਣੇ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਪੈਸੇ ਭੇਜਣ ਅਤੇ ਲੈਣ ਲਈ ਵੀ ਐਪ ਦਾ ਇਸਤੇਮਾਲ ਕਰ ਸਕਦੇ ਹਨ। ਹਾਲਾਂਕਿ ਦੋਹਾਂ ਦੇ ਪੇਮੈਂਟ ਫੀਚਰ ਵਿੱਚ ਕਾਫੀ ਜ਼ਿਆਦਾ ਫਰਕ ਹੈ। ਵਟਸਐਪ ਦਾ ਪੇਮੈਂਟ ਫੀਚਰ UPI ਦੇ ਜ਼ਰੀਏ ਕੰਮ ਕਰਦਾ ਹੈ। ਉਥੇ ਹੀ ਸਿਗਨਲ ਸਿਰਫ ਮੋਬਾਇਲ ਕੋਇਨ ਕ੍ਰਿਪਟੋਕਰੰਸੀ ਦੇ ਜ਼ਰੀਏ ਹੀ ਲੈਣ ਦੇਣ ਨੂੰ ਸਪੋਰਟ ਕਰਦਾ ਹੈ।
ਕੰਪਨੀ ਦਾ ਦਾਅਵਾ ਹੈ ਕਿ ਉਸ ਦੇ ਐਪ ਦੇ ਜ਼ਰੀਏ ਕੀਤੇ ਗਏ ਟ੍ਰਾਂਜੈਕਸ਼ਨ ਦੀ ਜਾਣਕਾਰੀ ਪ੍ਰਾਈਵੇਟ ਹੈ ਅਤੇ ਪੈਸੇ ਭੇਜਣ, ਲੈਣ ਵਾਲੇ ਅਤੇ ਮੈਸੇਜ ਆਦਿ ਦੀ ਜਾਣਕਾਰੀ ਸਿਗਨਲ ਕੋਲ ਨਹੀਂ ਹੋਵੇਗੀ। ਦੱਸ ਦਈਏ ਕਿ ਸਿਗਨਲ ਦਾ ਪੇਮੈਂਟ ਫੀਚਰ ਸਿਰਫ ਉਨ੍ਹਾਂ ਉਪਭੋਗਤਾਵਾਂ ਲਈ ਉਪਲਬਧ ਹੋਵੇਗਾ ਜੋ ਐਂਡਰੌਇਡ ਫੋਨ ‘ਤੇ ਐਪ ਦੇ 5.27.8 ਜਾਂ ਇਸ ਤੋਂ ਬਾਅਦ ਵਾਲੇ ਵਰਜ਼ਨ ਦਾ ਇਸਤੇਮਾਲ ਕਰ ਰਹੇ ਹੋਣਗੇ। iOS ਡਿਵਾਈਸ ਵਾਲਿਆਂ ਨੂੰ ਇਸ ਫੀਚਰ ਦਾ ਲਾਭ ਲੈਣ ਲਈ ਐਪ ਦੇ 5.26.3 ਜਾਂ ਇਸ ਤੋਂ ਬਾਅਦ ਵਾਲੇ ਵਰਜ਼ਨ ਦਾ ਇਸਤੇਮਾਲ ਕਰਨਾ ਹੋਵੇਗਾ।
ਇਹ ਵੀ ਪੜ੍ਹੋ – ਕੋਰੋਨਾ: ਦਿੱਲੀ ‘ਚ 24 ਘੰਟਿਆਂ ‘ਚ 21ਹਜ਼ਾਰ ਤੋਂ ਵਧ ਨਵੇਂ ਮਾਮਲੇ, 23 ਮਰੀਜ਼ਾਂ ਦੀ ਮੌਤ
ਇਸ ਤਰ੍ਹਾਂ ਕਰੋ ਭੁਗਤਾਨ
ਭੁਗਤਾਨ ਕਰਨ ਲਈ, ਸਿਗਨਲ ਐਪ ਦੀ ਸੈਟਿੰਗ ‘ਤੇ ਜਾਓ।
ਫਿਰ ਭੁਗਤਾਨ ‘ਤੇ ਜਾਓ ਅਤੇ ਭੁਗਤਾਨ ਭੇਜੋ ‘ਤੇ ਕਲਿੱਕ ਕਰੋ।
ਹੁਣ ਉਹ ਕਾਨਟੈਕਟ ਚੁਣੋ ਜਿਸ ਨੂੰ ਤੁਸੀਂ ਪੈਸੇ ਭੇਜਣਾ ਚਾਹੁੰਦੇ ਹੋ।
ਫਿਰ ਉਹ ਰਕਮ ਦਾਖਲ ਕਰੋ ਜੋ ਤੁਸੀਂ ਭੇਜਣਾ ਚਾਹੁੰਦੇ ਹੋ।
ਇੱਕ ਨੋਟ ਐਡ ਕਰੋ ਅਤੇ ਭੁਗਤਾਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ Confirm Payment ‘ਤੇ ਕਲਿੱਕ ਕਰੋ।
ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਸੈਂਡ ਬਟਨ ‘ਤੇ ਕਲਿੱਕ ਕਰਨ ਤੋਂ ਬਾਅਦ, ਤੁਸੀਂ ਭੁਗਤਾਨ ਨੂੰ ਰੱਦ ਨਹੀਂ ਕਰ ਸਕਦੇ ਹੋ। ਫ਼ੋਨ ਬੰਦ ਹੋਣ ‘ਤੇ ਵੀ ਭੁਗਤਾਨ ਰੱਦ ਨਹੀਂ ਕੀਤਾ ਜਾਵੇਗਾ।