ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋ ਅੱਜ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ‘ਚ ਉਨ੍ਹਾਂ ਪੰਜਾਬ ਦੇ ਬਜਟ ਅਤੇ ਹੋਰ ਗੱਲਾਂ ‘ਤੇ ਪੰਜਾਬ ਦੇ ਲੋਕਾਂ ਨੂੰ ਜਾਗਰੁਕ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ‘ਤੇ 3 ਲੱਖ ਕਰੋੜ ਦਾ ਕਰਜ਼ਾ ਹੈ ਅਤੇ 3 ਕਰੋੜ ਹੀ ਪੰਜਾਬ ਦੀ ਆਬਾਦੀ ਹੈ ਜਾਣੇ ਕਿ ਹਰ ਇਕ ਪੰਜਾਬੀ ‘ਤੇ ਅੱਜ 1 ਲੱਖ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ‘ਤੇ ਇਨਾਂ ਕਰਜ਼ਾ ਕਿਵੇ ਆ ਗਿਆ। ਲੀਡਰਾਂ ਦੇ ਤਾਂ ਵੱਡੇ-ਵੱਡੇ ਹੋਟਲ ਅਤੇ ਮਹਿਲ ਬਣ ਗਏ ਅਤੇ ਉਨ੍ਹਾਂ ਦੇ ਕਾਰੋਬਾਰ ਵੀ ਵੱਧਦੇ-ਫੁੱਲਦੇ ਜਾ ਰਹੇ ਹਨ ਪਰ ਇਹ ਪੰਜਾਬ ਦਾ ਖਜ਼ਾਨਾ ਖਾਲੀ ਦੱਸਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਤਾਂ ਟੈਕਸ ਭਰਿਆ ਜਾ ਰਿਹਾ ਹੈ, ਉਨ੍ਹਾਂ ਵੱਲੋਂ ਤਾਂ ਕੋਈ ਕਮੀਂ ਨਹੀਂ। ਉਨ੍ਹਾਂ ਕਿਹਾ ਸਾਰੇ ਹੀ ਜਾਣਦੇ ਹਨ ਕਿ ਪੰਜਾਬ ਦਾ ਖਜ਼ਾਨਾ ਕਿਨ੍ਹਾਂ ਨੇ ਖਾਲੀ ਕੀਤਾ ਹੈ। ਪੰਜਾਬ ਦਾ ਬਜਟ 1 ਲੱਖ 68 ਹਜ਼ਾਰ ਹੈ ਅਤੇ 30 ਤੋਂ 34 ਹਜ਼ਾਰ ਕਰੋੜ ਰਿਸ਼ਵਤ ‘ਚ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਰਿਸ਼ਵਤਖੋਰੀ ਬੰਦ ਕੀਤੀ ਜਾਵੇਗੀ,ਖਜ਼ਾਨਾ ਭਰਿਆ ਜਾਵੇਗਾ ਅਤੇ ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।