ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਵਧਣ ਤੇ ਦੋਨਾਂ ਦੇਸ਼ਾਂ ਵਿਚਕਾਰ ਜੰਗ ਵਰਗੇ ਹਾਲਾਤ ਬਣ ਗਏ। ਭਾਰਤ ਵੱਲੋਂ ਪਾਕਿਸਤਾਨ ਦੇ ਵਿਰੁੱਧ ਅਪ੍ਰੇਸ਼ਨ ਸਿੰਦੂਰ ਚਲਾਇਆ ਗਿਆ। ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਪਾਕਿਸਤਾਨ ਨੇ ਭਾਰਤ ਦੇ ਸਰਹੱਦੀ ਇਲਾਕਿਆਂ ਵਿੱਚ ਹਮਲਾ ਕੀਤਾ ਗਿਆ ਅਤੇ ਸਰਹੱਦਾਂ ਤੇ ਗੋਲੀਬਾਰੀ ਕੀਤੀ ਗਈ।
ਕਰੀਬ 4 ਚਾਰ ਦਿਨ ਇਹ ਜੰਗ ਚੱਲੀ ਅਤੇ ਫਿਰ ਭਾਰਤ ਪਾਕਿਸਤਾਨ ਵਿਚਕਾਰ ਜੰਗਬੰਦੀ ਹੋ ਗਈ ਪਰ ਇਹਨਾਂ 4 ਦਿਨਾਂ ਨੇ ਭਾਰਤ ਦੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਦਿੱਤਾ ਕਿਉਂਕਿ ਭਾਰਤੀ ਸੈਨਾ ਦੇ ਜਵਾਨ ਇਸ ਵਿੱਚ ਸ਼ਹੀਦ ਹੋ ਗਏ।
ਦੱਸ ਦੇਈਏ ਕਿ ਚੱਲ ਰਹੇ ਤਣਾਅ ਦੌਰਾਨ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਲੜ ਰਹੇ ਭਾਰਤੀ ਸੈਨਾ ਦੇ 7 ਜਵਾਨ ਸ਼ਹੀਦ ਹੋ ਗਏ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 7 ਭਾਰਤੀ ਜਵਾਨ ਸ਼ਹੀਦ ਹੋ ਗਏ।
1.ਸ਼ਹੀਦ ਸੂਬੇਦਾਰ ਮੇਜਰ ਪਵਨ ਕੁਮਾਰ ਜਰੀਆਲ
ਦੱਸ ਦੇਈਏ ਕਿ ਕਾਂਗੜਾ ਜ਼ਿਲ੍ਹੇ ਦੇ ਸ਼ਾਹਪੁਰ ਦੇ ਵਸਨੀਕ 25 ਪੰਜਾਬ ਰੈਜੀਮੈਂਟ ਦੇ ਸੂਬੇਦਾਰ ਮੇਜਰ ਪਵਨ ਕੁਮਾਰ ਜਰੀਆਲ, ਸ਼ਨੀਵਾਰ ਤੜਕੇ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਪਾਕਿਸਤਾਨੀ ਫੌਜ ਵੱਲੋਂ ਸਰਹੱਦ ਪਾਰ ਕੀਤੀ ਗਈ ਗੋਲੀਬਾਰੀ ਵਿੱਚ ਸ਼ਹੀਦ ਹੋ ਗਏ ਸਨ। 11 ਮਈ ਨੂੰ ਸ਼ਹੀਦ ਸੂਬੇਦਾਰ ਮੇਜਰ ਪਵਨ ਕੁਮਾਰ ਜਰੀਆਲ ਦਾ ਅੰਤਿਮ ਸੰਸਕਾਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਕੀਤਾ ਗਿਆ।
2.ਸ਼ਹੀਦ ਰਾਈਫਲਮੈਨ ਸੁਨੀਲ ਕੁਮਾਰ
ਦੱਸ ਦੇਈਏ ਕਿ ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ ਦੇ ਰਾਈਫਲਮੈਨ ਕੁਮਾਰ ਨੇ ਜੰਮੂ ਦੇ ਆਰਐਸ ਪੁਰਾ ਸੈਕਟਰ ਵਿੱਚ ਚੌਕੀ ‘ਤੇ ਸੇਵਾ ਕਰਦੇ ਹੋਏ ਸਰਹੱਦ ਪਾਰ ਤੋਂ ਭਾਰੀ ਗੋਲੀਬਾਰੀ ਦੌਰਾਨ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। 11 ਮਈ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਘਰ ਜੰਮੂ ਦੇ ਟ੍ਰੇਵਾ ਪਿੰਡ ਵਿਖੇ ਕੀਤਾ ਗਿਆ।
3.ਸ਼ਹੀਦ ਹਵਲਦਾਰ ਮੁਰਲੀ ਨਾਇਕ
8 ਮਈ ਦੀ ਰਾਤ ਨੂੰ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਫੌਜਾਂ ਵੱਲੋਂ ਸਰਹੱਦ ਪਾਰ ਕੀਤੀ ਗਈ ਗੋਲੀਬਾਰੀ ਵਿੱਚ ਹਵਲਦਾਰ ਮੁਰਲੀ ਨਾਇਕ ਸ਼ਹੀਦ ਹੋ ਗਏ ਸਨ। ਉਨ੍ਹਾਂ ਨੂੰ 11 ਮਈ ਨੂੰ ਅੰਤਿਮ ਵਿਦਾਈ ਦਿੱਤੀ ਗਈ।
4.ਸ਼ਹੀਦ ਸੁਰੇਂਦਰ ਕੁਮਾਰ ਦੀ
ਭਾਰਤੀ ਹਵਾਈ ਸੈਨਾ ਵਿੱਚ ਸਹਾਇਕ ਮੈਡੀਕਲ ਸਾਰਜੈਂਟ ਸੁਰੇਂਦਰ ਕੁਮਾਰ, ਊਧਮਪੁਰ ਏਅਰਬੇਸ ‘ਤੇ ਹਮਲੇ ਵਿੱਚ ਆਪਣੀ ਜਾਨ ਗੁਆ ਬੈਠੇ। ਉਨ੍ਹਾਂ ਦੀ ਦੇਹ ਨੂੰ ਸੜਕ ਰਾਹੀਂ ਉਨ੍ਹਾਂ ਦੇ ਜੱਦੀ ਸ਼ਹਿਰ ਲਿਆਂਦਾ ਗਿਆ, ਮੰਡਵਾ ਤੋਂ ਉਨ੍ਹਾਂ ਦੇ ਪਿੰਡ ਮਹਿਰਾਦਾਸੀ ਤੱਕ ‘ਤਿਰੰਗਾ ਯਾਤਰਾ’ ਵੀ ਕੱਢੀ ਗਈ। ਹਵਾਈ ਸੈਨਾ ਦੇ ਸ਼ਹੀਦ ਸੁਰੇਂਦਰ ਕੁਮਾਰ ਦੀ ਧੀ ਵਰਤਿਕਾ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਸਲਾਮ ਕਰਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦਾ ਸਸਕਾਰ 11 ਮਈ ਨੂੰ ਰਾਜਸਥਾਨ ਦੇ ਝੁੰਝਨੂ ਵਿੱਚ ਕੀਤਾ ਗਿਆ ਸੀ।
5.ਸ਼ਹੀਦ ADDC ਡਾ. ਰਾਜ ਕੁਮਾਰ ਥਾਪਾ
10 ਮਈ ਨੂੰ, ਰਾਜੌਰੀ ਦੇ ਵਧੀਕ ਜ਼ਿਲ੍ਹਾ ਵਿਕਾਸ ਕਮਿਸ਼ਨਰ (ਏਡੀਡੀਸੀ) ਡਾ. ਰਾਜ ਕੁਮਾਰ ਥਾਪਾ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਸ਼ਹੀਦ ਹੋ ਗਏ ਸਨ।ਸ਼ਹੀਦ ਰਾਜ ਕੁਮਾਰ ਥਾਪਾ ਦਾ ਅੰਤਿਮ ਸੰਸਕਾਰ 11 ਮਈ ਨੂੰ ਜੰਮੂ ਸਥਿਤ ਉਨ੍ਹਾਂ ਦੇ ਘਰ ‘ਤੇ ਕੀਤਾ ਗਿਆ।
6. ਸ਼ਹੀਦ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼
ਸੀਮਾ ਸੁਰੱਖਿਆ ਬਲ ਦੇ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਜੰਮੂ ਦੇ ਆਰਐਸ ਪੁਰਾ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਸਨ। ਉਹ 11 ਮਈ ਨੂੰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਤੇਜ਼ ਹੋਈ ਗੋਲਾਬਾਰੀ ਅਤੇ ਡਰੋਨ ਹਮਲਿਆਂ ਦੌਰਾਨ ਭਾਰੀ ਪਾਕਿਸਤਾਨੀ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਏ ਸਨ।
7.ਸ਼ਹੀਦ ਲਾਂਸ ਨਾਇਕ ਦਿਨੇਸ਼ ਕੁਮਾਰ
ਰਾਸ਼ਟਰੀ ਰਾਈਫਲਜ਼ ਦੀ 42ਵੀਂ ਬਟਾਲੀਅਨ ਨਾਲ ਜੁੜੇ ਮਕੈਨਾਈਜ਼ਡ ਇਨਫੈਂਟਰੀ ਵਿੱਚ ਸੇਵਾ ਨਿਭਾ ਰਹੇ ਲਾਂਸ ਨਾਇਕ ਦਿਨੇਸ਼ ਕੁਮਾਰ, 7 ਮਈ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨੀ ਫੌਜ ਦੁਆਰਾ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੌਰਾਨ ਸ਼ਹੀਦ ਹੋ ਗਏ ਸਨ। ਦੱਸ ਦੇਈਏ ਕਿ ਉਹ ਮਾਰਚ ਦੇ ਸ਼ੁਰੂ ਵਿੱਚ ਖਤਮ ਹੋਈ ਛੁੱਟੀ ਦੀ ਮਿਆਦ ਤੋਂ ਬਾਅਦ ਡਿਊਟੀ ‘ਤੇ ਵਾਪਸ ਆਏ ਸਨ।