ਸ਼ਨੀਵਾਰ, ਮਈ 2, 2026 10:49 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

Chandigarh University ਦੇ 3 ਰੋਜ਼ਾ ਸੀਯੂ ਸਕਾਲਰਜ਼ ਸਮਿਟ 2025 ਦੇ ਦੂਜੇ ਦਿਨ ਇੰਡਸਟਰੀ ਲੀਡਰਾਂ ਨੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਕੀਤੇ ਸਾਂਝੇ

by Gurjeet Kaur
ਜੂਨ 8, 2025
in Featured News, ਸਿੱਖਿਆ, ਪੰਜਾਬ
0

ਚੰਡੀਗੜ੍ਹ/ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲੇ ਤਿੰਨ ਰੋਜ਼ਾ ਸੀਯੂ ਸਕਾਲਰਜ਼ ਸਮਿਟ 2025 ਦੇ ਦੂਜੇ ਦਿਨ ਦੀ ਸ਼ੁਰੂਆਤ ਕਰੀਅਰ ਦੀ ਸਫਲਤਾ ਲਈ ਆਪਣੀ ਯਾਤਰਾ ਨੂੰ ਅੱਗੇ ਵਧਾਉਣ ਦੇ ਵਿਸ਼ੇ ’ਤੇ ਉਦਯੋਗ ਮਾਹਰਾਂ ਵੱਲੋਂ ਵਿਦਿਆਰਥੀਆਂ ਨਾਲ ਕੀਤੀ ਪੈਨਲ ਚਰਚਾ ਖਿੱਚ ਦਾ ਕੇਂਦਰ ਰਹੀ।ਇਸ ਪੈਨਲ ਚਰਚਾ ਦੌਰਾਨ ਕੈਂਪਸ ’ਚ ਵਿਦਿਆਰਥੀਆਂ ਦਾ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਦੌਰਾਨ ਵਿਦਿਆਰਥੀਆਂ ਨੇ ਉਦਯੋਗ ਅਧਾਰਤ ਪ੍ਰੋਗਰਾਮਾਂ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਾਪਤ ਕੀਤੀ, ਤਾਂ ਜੋ ਉਹ ਆਪਣੀ ਉੱਚ ਸਿੱਖਿਆ ਤੋਂ ਬਾਅਦ ਉਦਯੋਗ ਜਗਤ ਵਿੱਚ ਇੱਕ ਬਿਹਤਰ ਕਰੀਅਰ ਬਣਾਉਣ ਲਈ ਤਿਆਰ ਹੋ ਸਕਣ।ਇਹ ਸਮਿਟ ਭਾਰਤ ਦੀ ਨੰਬਰ 1 ਨਿੱਜੀ ਯੂਨੀਵਰਸਿਟੀ ਦੁਆਰਾ ਪ੍ਰਤਿਭਾ ਅਤੇ ਯੋਗਤਾ ਨੂੰ ਉਚਿਤ ਮਾਨਤਾ ਦੇਣ ਦੇ ਯਤਨਾਂ ਦਾ ਹਿੱਸਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ 1st ਸੀਯੂ ਸਕਾਲਰਜ਼ ਸੰਮੇਲਨ 2025 ਦੌਰਾਨ 20 ਰਾਜਾਂ ਦੇ 2516 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਅਕਾਦਮਿਕ ਸਕਾਲਰਸ਼ਿਪ ਪ੍ਰਦਾਨ ਕਰ ਰਿਹਾ ਹੈ।
ਸੀਯੂ ਸਕਾਲਰਜ਼ ਸਮਿਟ ਦੇ ਦੂਜੇ ਦਿਨ ਪੈਨਲ ਚਰਚਾ ਦੌਰਾਨ ਪ੍ਰੇਰਣਾਦਾਇਕ ਬੁਲਾਰਿਆਂ, ਉਦਯੋਗ ਮਾਹਿਰਾਂ, ਉਦਯੋਗ ਲੀਡਰਾਂ, ਸੀਈਓਜ਼, ਵਾਈਸ ਪ੍ਰੈਜ਼ੀਡੈਂਟਾਂ, ਸਨਮਾਨਿਤ ਸ਼ਖਸੀਅਤਾਂ ਅਤੇ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਨਾਲ ਵਿਦਿਆਰਥੀਆਂ ਦੇ ਇੰਟਰਐਕਟਿਵ ਸੈਸ਼ਨ ਕਰਵਾਏ ਗਏ ਤਾਂ ਜੋ ਜਿਸ ਖੇਤਰ ਵਿਚ ਉਹ ਜਾਣਾ ਚਾਹੁੰਦੇ ਹਨ ਉਸ ਬਾਰੇ ਉਨ੍ਹਾਂ ਨੂੰ ਜਾਗਰੁਕ ਕੀਤਾ ਜਾ ਸਕੇ।ਬੁਲਾਰਿਆਂ ਵਿੱਚ ਸੇਵਾਮੁਕਤ ਮੇਜਰ ਜਨਰਲ ਵਿਕਰਮ ਡੋਗਰਾ, ਆਈਪੀਐਲ ਫੇਮ ਅਤੇ ਸੀਯੂ ਵਿਦਿਆਰਥੀ ਰਾਜ ਅੰਗਦ ਬਾਵਾ, ਅਤੇ ਮਸ਼ਹੂਰ ਪੰਜਾਬੀ ਅਭਿਨੇਤਰੀ ਸਰਗੁਣ ਮਹਿਤਾ ਸਮੇਤ ਵੀਵੋ ਮੋਬਾਇਲ ਇੰਡੀਆ ਪ੍ਰਾ.ਲਿ. ਦੇ ਸੀਨੀਅਰ ਮੈਨੇਜਰ (ਐਚਆਰ) ਤਕਸ਼ ਕੁਮਾਰ ਮਹਿਤਾ, ਵੀਵੋ ਮੋਬਾਇਲ ਇੰਡੀਆ ਪ੍ਰਾ.ਲਿ. ਦੇ ਸੀਨੀਅਰ ਮੈਨੇਜਰ (ਐਚਆਰ) ਤਕਸ਼ ਕੁਮਾਰ ਮਹਿਤਾ ਅਤੇ ਲਿੰਕਡਿੰਨ ਦੀ ਰੀਜ਼ਨਲ ਹੈਡ ਆਂਚਲ ਚੋਪੜਾ ਵੀ ਸ਼ਾਮਲ ਸਨ।ਚੰਡੀਗੜ੍ਹ ਯੂਨੀਵਰਸਿਟੀ ਦੇ 10 ਬੈਚਾਂ ਦੇ 15 ਸਕਾਲਰਜ਼ ਦੇ ਨਾਲ ਵਿਸ਼ੇਸ਼ ਤੌਰ ’ਤੇ ਉਦਯੋਗ ਲੀਡਰਾਂ ਵੱਲੋਂ ਪੈਨਲ ਚਰਚਾ ਕੀਤੀ ਗਈ, ਜਿਸ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਉਦਯੋਗ ਵਿੱਚ ਬਿਹਤਰ ਭਵਿੱਖ ਲਈ ਕੀਮਤੀ ਪ੍ਰੈਕਟੀਕਲ ਇਨਸਾਈਟਸ ਪ੍ਰਾਪਤ ਕਰਨ ਵਿੱਚ ਮਦਦ ਮਿਲੀ।

ਵਿਦਿਆਰਥੀਆਂ ਨਾਲ ਸੈਸਨ ਦੌਰਾਨ ਵੀਵੋ ਮੋਬਾਇਲ ਇੰਡੀਆ ਪ੍ਰਾ.ਲਿ. ਦੇ ਸੀਨੀਅਰ ਮੈਨੇਜਰ (ਐਚਆਰ) ਤਕਸ਼ ਕੁਮਾਰ ਮਹਿਤਾ ਨੇ ਕਿਹਾ ਕਿ ਉਹ ਮੈਨੂਫੈਕਚਰਿੰਗ ਯੂਨਿਟ ਤੋਂ ਆਏ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਕਈ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਨੌਕਰੀ ’ਤੇ ਰੱਖਿਆ ਹੈ।ਉਨ੍ਹਾਂ ਦੀ ਵਿਦਿਆਰਥੀਆਂ ਤੋਂ ਸਿਰਫ ਇਹ ਉਮੀਦ ਨਹੀ ਹੁੰਦੀ ਹੈ ਕਿ ਪੜ੍ਹਾਈ ਦੌਰਾਨ 70, 80 ਜਾਂ 90 ਫੀਸਦ ਅੰਕ ਲਏ ਹਨ, ਇਸ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਤੁਸੀਂ ਖੁਦ ਨੂੰ ਕਿਵੇਂ ਪੇਸ਼ ਕਰਦੇ ਹੋ, ਤੁਹਾਡਾ ਆਤਮਵਿਸ਼ਵਾਸ ਦਾ ਪੱਧਰ ਕਿੰਨਾ ਹੈ ਅਤੇ ਆਪਣੀ ਗੱਲ ਰੱਖਣ ਦਾ ਹੁਨਰ ਕਿੰਨਾ ਹੈ।ਤੁਹਾਨੂੰ ਆਪਣੇ ਖੇਤਰ ਵਿੱਚ ਕਿੰਨੀ ਪ੍ਰੈਕਟੀਕਲ ਜਾਣਕਾਰੀ ਹੈ, ਜੇ ਤੁਸੀਂ ਬੀਟੈਕ ਕੀਤੀ ਹੈ ਅਤੇ ਕਿਸੇ ਕੰਪਨੀ ਵਿੱਚ ਇੰਟਰਨਸ਼ਿਪ ਕੀਤੀ ਹੈ, ਉੱਥੋਂ ਤੁਸੀਂ ਕੀ ਸਿੱਖਿਆ ਹੈ ਜਾਂ ਤੁਸੀਂ ਸਿਰਫ਼ ਸਰਟੀਫਿਕੇਟ ਲੈ ਕੇ ਉੱਥੋਂ ਹੋਰ ਕੁਝ ਵੀ ਹਾਸਲ ਨਹੀਂ ਕੀਤਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹ ਇਸ ਗੱਲ ’ਤੇ ਧਿਆਨ ਦੇਣਗੇ ਤਾਂ ਭਵਿੱਖ ਵਿਚ ਜਰੂਰ ਕਾਮਯਾਬ ਹੋਣਗੇ।

ਵਿਦਿਆਰਥੀਆਂ ਨਾਲ ਸੈਸਨ ਦੌਰਾਨ ਵੀਵੋ ਮੋਬਾਇਲ ਇੰਡੀਆ ਪ੍ਰਾ.ਲਿ. ਦੇ ਸੀਨੀਅਰ ਮੈਨੇਜਰ (ਐਚਆਰ) ਤਕਸ਼ ਕੁਮਾਰ ਮਹਿਤਾ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਵਿਦਿਆਰਥੀਆਂ ਤੋਂ ਸਿੱਖਣ ਲਈ ਬਹੁਤ ਕੁਝ ਹੈ ਪਰ ਇਹ ਉਨ੍ਹਾਂ ਨੇ ਖੁਦ ਨਿਰਨੇ ਲੈਣਾ ਹੈ ਕਿ ਉਹ ਕੀ ਸਿੱਖਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਜਦ ਤੁਸੀ ਆਪਣੇ ਫੀਲਡ ਵਿਚ ਨੌਕਰੀ ਲਈ ਜਾਉਗੇ ਤਾਂ ਕਈ ਵਾਰ ਤੁਹਾਨੂੰ ਆਪਣੇ ਅਨਕੂਲ ਪ੍ਰਸਿਥੀਆਂ ਨਹੀ ਮਿਲਣਗੀਆਂ ਪਰ ਜਿਸ ਫੀਲਡ ਵਿਚ ਤੁਹਾਡੀ ਦਿਲਚਸਪੀ ਅਤੇ ਕੁਝ ਕਰਨ ਦਾ ਜ਼ਜਬਾ ਹੋਵੇਗਾ ਤਾਂ ਉਹ ਤੁਹਾਨੂੰ ਕਦੇ ਹੇਠਾ ਨਹੀ ਡਿੱਗਣ ਦੇਵੇਗਾ ਅਤੇ ਤੁਸੀ ਸਮੇਂ ਦੇ ਨਾਲ ਅੱਗੇ ਵੱਧਦੇ ਜਾਉਗੇ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀ ਕਿਸ ਖੇਤਰ ਵਿਚ ਡਿਗਰੀ ਹਾਸਲ ਕਰਦੇ ਹੋ ਇਹ ਇਨ੍ਹਾ ਜਰੂਰੀ ਨਹੀ ਹੈ ਜਿਨ੍ਹਾਂ ਆਪਣੇ ਪਸੰਦੀਦਾ ਖੇਤਰ ਵਿਚ ਡਿਗਰੀ ਹਾਸਲ ਕਰਨਾ ਜਰੂਰੀ ਹੈ, ਕਿਉਕਿ ਜੋ ਵਿਸ਼ਾ ਜਾਂ ਖੇਤਰ ਤੁਹਾਨੂੰ ਪਸੰਦ ਹੁੰਦਾ ਹੈ ਉਸ ਵਿਚ ਤੁਸੀ ਖੁਸ਼ੀ ਨਾਲ ਕੰਮ ਕਰਦੇ ਹੋ ਅਤੇ ਨਵੇ ਮੌਕੇ ਪੈਂਦਾ ਕਰਦੇ ਹੋ।

ਵਿਦਿਆਰਥੀਆਂ ਨੂੰ ਟਿਪਸ ਦਿੰਦਿਆਂ ਰੀਜਨਲ ਹੈਡ ਲਿੰਕਡਇਨ ਆਂਚਲ ਚੋਪੜਾ ਨੇ ਕਿਹਾ ਕਿ ਸਾਡੇ ਆਲੇ ਦੁਆਲੇ ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿੱਚ, ਹੁਨਰ ਨਵੀਂ ਮੁਦਰਾ ਬਣ ਗਏ ਹਨ, ਅਤੇ ਤੁਹਾਡਾ ਨੈੱਟਵਰਕ ਨੈੱਟਵਰਥ ਹੈ ਅਤੇ ਇਹ ਉਹ ਗੱਲਾਂ ਹਨ ਜੋ ਅੱਜ ਦੇ ਵਿਦਿਆਰਥੀਆਂ ਨੂੰ ਕਿਸੇ ਵੀ ਖੇਤਰ ਵਿੱਚ ਅੱਗੇ ਵਧਣ ਲਈ ਸਿੱਖਣੀਆਂ ਚਾਹੀਦੀਆਂ ਹਨ।

ਨੌਕਰੀਆਂ ਦੇ ਭਵਿੱਖ ਅਤੇ ਤੇਜ਼ੀ ਨਾਲ ਬਦਲਦੀਆਂ ਨੌਕਰੀਆਂ ਦੀਆਂ ਭੂਮਿਕਾਵਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ਕੰਮਕਾਜੀ ਸੰਸਾਰ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਅੱਜ ਨੌਕਰੀਆਂ ਦਾ ਬਾਜ਼ਾਰ ਡਿਗਰੀ ਧਾਰਕਾਂ ਦੀ ਭਾਲ ਨਹੀਂ ਕਰ ਰਿਹਾ, ਸਗੋਂ ਉਹ ਅਜਿਹੇ ਉਮੀਦਵਾਰ ਦੀ ਭਾਲ ਕਰ ਰਿਹਾ ਹੈ ਜਿਸ ਵਿੱਚ ਵਿਕਾਸ ਦੀ ਮਾਨਸਿਕਤਾ ਹੋਵੇ।ਨੌਕਰੀਆਂ ਨੂੰ ਕਰਨ ਲਈ ਲੋੜੀਂਦੇ ਹੁਨਰ ਵੀ ਬਦਲ ਰਹੇ ਹਨ। ਵਿਸ਼ਵ ਆਰਥਿਕ ਫੋਰਮ ਦੀ ਰਿਪੋਰਟ ਅਨੁਸਾਰ 2030 ਤੱਕ 97 ਪ੍ਰਤੀਸ਼ਤ ਹੁਨਰ ਬਦਲ ਜਾਣਗੇ ਅਤੇ 83 ਮਿਲੀਅਨ ਨਵੇਂ ਨੌਕਰੀ ਦੇ ਖੇਤਰ ਬਣਨਗੇ। ਤਕਨਾਲੋਜੀ ਚੀਜ਼ਾਂ ਨੂੰ ਆਸਾਨ ਬਣਾਉਣ ਲਈ ਹੈ, ਪਰ ਉਨ੍ਹਾਂ ਮਸ਼ੀਨਾਂ ਨੂੰ ਚਲਾਉਣ ਲਈ ਸਾਨੂੰ ਮਨੁੱਖਾਂ ਦੀ ਲੋੜ ਪਵੇਗੀ ਅਤੇ ਅੱਜ ਦੇ ਵਿਦਿਆਰਥੀਆਂ ਨੂੰ ਇਹ ਸਿੱਖਣ ਦੀ ਜਰੂਰਤ ਹੈ।ਸਮਿਟ ਦੌਰਾਨ ਅਭਿਨੇਤਰੀ ਸਰਗੁਣ ਮਹਿਤਾ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ਸਖ਼ਤ ਮਿਹਨਤ ਦਾ ਕੋਈ ਬਦਲ ਨਹੀਂ।ਇਹ ਤੁਹਾਡੇ ਕਰੀਅਰ ਦੀ ਸ਼ੁਰੂਆਤ ਹੈ, ਅਤੇ ਤੁਹਾਨੂੰ ਜ਼ਿੰਦਗੀ ਵਿੱਚ ਆਪਣੇ ਲੋੜੀਂਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਸ ਅਨੁਸਾਰ ਯੋਜਨਾ ਬਣਾਉਣੀ ਚਾਹੀਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਸਕਾਲਰਸ਼ਿਪ ਪ੍ਰਦਾਨ ਕਰਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਸ ਸੰਸਥਾ ਦਾ ਧੰਨਵਾਦ ਕਰਨ ਦੀ ਵੀ ਸਲਾਹ ਦਿੱਤੀ ਜਿਸ ਨੇ ਉਨ੍ਹਾਂ ਦੇ ਵਾਧੇ ਅਤੇ ਵਿਕਾਸ ਦੀ ਨੀਂਹ ਰੱਖੀ ਹੈ।

Share204Tweet127Share51

Related Posts

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਦੋਆਬਾ ਵਿੱਚ ਕੁੜੀਆਂ ਦੀ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਵਡਮੁੱਲਾ ਯੋਗਦਾਨ ਦੇਣ ਲਈ ਬ੍ਰਹਮ ਸਰੂਪ ਧਾਮ ਪੋਜੇਵਾਲ ਦੀ ਕੀਤੀ ਸ਼ਲਾਘਾ

ਮਈ 2, 2026

ਰਾਜ ਸਭਾ ਮੈਂਬਰ ਸੰਦੀਪ ਪਾਠਕ ਦੁਆਲੇ ਕਾਨੂੰਨੀ ਘੇਰਾ ਸਖ਼ਤ; ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਵੱਖ-ਵੱਖ ਐਫਆਈਆਰ ਦਰਜ

ਮਈ 2, 2026

ਐਲਪੀਜੀ ਕੁਨੈਕਸ਼ਨਾਂ ਲਈ 2 ਨਵੇਂ ਨਿਯਮ: ਗੈਸ ਸਪਲਾਈ ਵੀ ਹੋ ਸਕਦੀ ਹੈ ਬੰਦ

ਮਈ 2, 2026

ਤੁਹਾਡੇ ਫ਼ੋਨ ‘ਚ ਵੀ ਆਇਆ ਅਚਾਨਕ ਅਲਰਟ? ਸਰਕਾਰ ਨੇ ਲੱਖਾਂ ਉਪਭੋਗਤਾਵਾਂ ਨੂੰ ਭੇਜੀ ‘ਆਫ਼ਤ ਦੀ ਚੇਤਾਵਨੀ’

ਮਈ 2, 2026

ਭਗਵੰਤ ਮਾਨ ਸਰਕਾਰ ਨੇ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਜਿੱਤਿਆ

ਮਈ 2, 2026

ਡਾਇਲਿਸਿਸ ਦੇ 1 ਲੱਖ ਸੈਸ਼ਨ ਪੂਰੇ, ₹16.5 ਕਰੋੜ ਦਾ ਖ਼ਰਚ ਕਵਰ: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਕਿਡਨੀ ਮਰੀਜ਼ਾਂ ਲਈ ਬਣੀ ਜੀਵਨਰੇਖਾ

ਮਈ 2, 2026
Load More

Recent News

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਦੋਆਬਾ ਵਿੱਚ ਕੁੜੀਆਂ ਦੀ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਵਡਮੁੱਲਾ ਯੋਗਦਾਨ ਦੇਣ ਲਈ ਬ੍ਰਹਮ ਸਰੂਪ ਧਾਮ ਪੋਜੇਵਾਲ ਦੀ ਕੀਤੀ ਸ਼ਲਾਘਾ

ਮਈ 2, 2026

ਰਾਜ ਸਭਾ ਮੈਂਬਰ ਸੰਦੀਪ ਪਾਠਕ ਦੁਆਲੇ ਕਾਨੂੰਨੀ ਘੇਰਾ ਸਖ਼ਤ; ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਵੱਖ-ਵੱਖ ਐਫਆਈਆਰ ਦਰਜ

ਮਈ 2, 2026

ਐਲਪੀਜੀ ਕੁਨੈਕਸ਼ਨਾਂ ਲਈ 2 ਨਵੇਂ ਨਿਯਮ: ਗੈਸ ਸਪਲਾਈ ਵੀ ਹੋ ਸਕਦੀ ਹੈ ਬੰਦ

ਮਈ 2, 2026

ਤੁਹਾਡੇ ਫ਼ੋਨ ‘ਚ ਵੀ ਆਇਆ ਅਚਾਨਕ ਅਲਰਟ? ਸਰਕਾਰ ਨੇ ਲੱਖਾਂ ਉਪਭੋਗਤਾਵਾਂ ਨੂੰ ਭੇਜੀ ‘ਆਫ਼ਤ ਦੀ ਚੇਤਾਵਨੀ’

ਮਈ 2, 2026

ਭਗਵੰਤ ਮਾਨ ਸਰਕਾਰ ਨੇ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਜਿੱਤਿਆ

ਮਈ 2, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.