ਵਿਦਿਆਰਥੀਆਂ ਦੇ ਰਿਜਲਟ ਆ ਚੁੱਕੇ ਹਨ ਤੇ ਸਾਰੇ ਕਾਲਜ ਯੂਨੀਵਰਿਸਟੀਆਂ ਵਿੱਚ ਦਾਖਲੇ ਸ਼ੁਰੂ ਹੋ ਗਏ ਹਨ ਤੇ ਪੰਜਾਬ ਯੂਨੀਵਰਸਿਟੀ ਵਿੱਚ ਵੀ ਦਾਖਲੇ ਹੋ ਰਹੇ ਹਨ ਤੇ ਇਸੇ ਨੂੰ ਲੈ ਕੇ ਯੂਨੀਵਰਸਿਟੀ ਵੱਲੋਂ ਖਬਰ ਸਾਹਮਣੇ ਆ ਰਹੀ ਹੈ।
ਦੱਸ ਦੇਈਏ ਕਿ ਦਾਖਲੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਨੇ ਕੁਝ ਖਾਸ ਸ਼ਰਤਾਂ ਰੱਖੀਆਂ ਹਨ ਜਾਣਕਾਰੀ ਅਨੁਸਾਰ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਹਨ।
ਯੂਨੀਵਰਿਸਟੀ ਵੱਲੋਂ ਕਿਹਾ ਗਿਆ ਹੈ ਕਿ ਵਿਦਿਆਰਥੀ ਹੁਣ ਬਿਨਾਂ ਮਨਜ਼ੂਰੀ ਦੇ ਪ੍ਰਦਰਸ਼ਨ ਨਹੀਂ ਕਰ ਸਕਣਗੇ।
ਇਸ ਦੇ ਨਾਲ ਹੀ ਪ੍ਰਦਰਸ਼ਨ ਦੀ ਥਾਂ ਤੇ ਸਮਾਂ ਯੂਨੀਵਰਿਸਟੀ ਤੈਅ ਕਰੇਗੀ ਇਸ ਲਈ ਤੈਅ ਥਾਵਾਂ ‘ਤੇ ਹੀ ਕੀਤਾ ਜਾ ਸਕੇਗਾ, ਕੈਂਪਸ ਤੇ ਯੂਨੀਵਰਸਿਟੀ ਦੇ ਰਿਹਾਇਸ਼ੀ ਏਰੀਆ ‘ਚ ਧਰਨੇ ‘ਤੇ ਪਾਬੰਦੀ ਲਗਾਈ ਗਈ ਹੈ।
ਵਿਦਿਆਰਥੀ ਧਰਨੇ ਦੌਰਾਨ ਰਸਤੇ ਨਹੀਂ ਰੋਕ ਸਕਦੇ ਨਾਲ ਹੀ ਉੱਚੀ ਆਵਾਜ਼ ‘ਚ ਨਾਅਰੇਬਾਜ਼ੀ ਨਹੀਂ ਕੀਤੀ ਜਾਵੇਗੀ ਤੇ ਦਾਖਲਾ ਫਾਰਮ ਭਰਨ ਸਮੇਂ ਵਿਦਿਆਰਥੀਆਂ ਨੂੰ ਨਾਲ ਐਫ਼ੀਡੇਵਿਟ ਜਮ੍ਹਾਂ ਕਰਨਾ ਵੀ ਲਾਜ਼ਮੀ ਹੋਵੇਗਾ।