ਯਮਨ ਦੇ ਹੂਤੀ ਬਾਗੀਆਂ ਨੇ ਸੰਯੁਕਤ ਅਰਬ ਅਮੀਰਾਤ ‘ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿੱਚ ਦੋ ਭਾਰਤੀ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਹੈ ਜਦਕਿ 6 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਦੂਤਾਵਾਸ ਨੇ ਦੋ ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
Update: Smoke seen in #AbuDhabi following suspected #Houthi drone attack on three oil tankers. pic.twitter.com/IS44EJAGeU
— Al Bawaba News (@AlBawabaEnglish) January 17, 2022
ਯੂਏਈ ਵਿੱਚ ਭਾਰਤ ਦੇ ਰਾਜਦੂਤ ਸੰਜੇ ਸੁਧੀਰ ਨੇ ਕਿਹਾ ਹੈ ਕਿ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦੁਬਈ ਦੇ ਅਲ-ਅਰੇਬੀਆ ਅੰਗਰੇਜ਼ੀ ਨੇ WAM ਦੇ ਹਵਾਲੇ ਤੋਂ ਦਿੱਤੀ ਹੈ। ਅਬੂ ਧਾਬੀ ਪੁਲਸ ਨੇ ਮੁਸਾਫਾ ਵਿੱਚ ਤਿੰਨ ਪੈਟਰੋਲੀਅਮ ਟੈਂਕਰਾਂ ਵਿੱਚ ਧਮਾਕੇ ਦੀ ਪੁਸ਼ਟੀ ਕੀਤੀ ਹੈ। ਦੱਸਿਆ ਗਿਆ ਹੈ ਕਿ ਜ਼ਖ਼ਮੀਆਂ ‘ਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
#UPDATE Abu Dhabi fire | Two Indian nationals killed. Their identities being ascertained: Indian envoy to UAE Sunjay Sudhir confirms to ANI
— ANI (@ANI) January 17, 2022
ਅਬੂ ਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਮੁੱਖ ਹਵਾਈ ਅੱਡੇ ਦੇ ਇੱਕ ਐਕਸਟੈਂਸ਼ਨ ਵਿੱਚ ਸੋਮਵਾਰ ਨੂੰ ਡਰੋਨ ਦੀ ਮਦਦ ਨਾਲ ਤਿੰਨ ਤੇਲ ਟੈਂਕਰਾਂ ‘ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਅਬੂ ਧਾਬੀ ਪੁਲਸ ਨੇ ਹਵਾਈ ਅੱਡੇ ‘ਤੇ ਲੱਗੀ ਅੱਗ ਨੂੰ ‘ਮਾਮੂਲੀ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅੱਗ ਸ਼ਹਿਰ ਦੇ ਮੁੱਖ ਹਵਾਈ ਅੱਡੇ ਦੇ ਇਕ ਐਕਸਟੈਂਸ਼ਨ ਬੋਰਡ ‘ਤੇ ਲੱਗੀ, ਜੋ ਕਿ ਨਿਰਮਾਣ ਅਧੀਨ ਹੈ।