ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਹੋਣਗੇ।ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ।ਇਸ ਐਲਾਨ ਤੋਂ ਬਾਅਦ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਜੇਕਰ ਹੱਥ ਪੰਜਾਬ ਦੀ ਸੱਤਾ ਆਉਂਦੀ ਹੈ ਤਾਂ, ਅਸੀਂ ਸਦਾ ਪੰਜਾਬ ਦੇ ਲੋਕਾਂ ਦੇ ਹਿੱਤ ‘ਚ ਫੈਸਲਾ ਲਵਾਂਗੇ।ਅਸੀਂ ਕਿਸੇ ਲਾਲਚ ਜਾਂ ਦਬਾਅ ਨਹੀਂ ਆਵਾਂਗੇ।ਭਗਵੰਤ ਮਾਨ ਨੇ ਕਿਹਾ, ਪਾਰਟੀ ਨੇ ਵੱਡੀ ਜਿੰਮੇਵਾਰੀ ਦਿੱਤੀ ਹੈ, ਲੋਕਾਂ ਨੇ ਭਰੋਸਾ ਕੀਤਾ ਹੈ।
ਦੁੱਗਣੇ ਉਤਸ਼ਾਹ ਨਾਲ ਕੰਮ ਕਰਾਂਗਾ।ਗਰੀਬਾਂ ਦੇ ਹੱਕ ‘ਚ ਕਲਮ ਚਲਾਵਾਂਗਾ।ਕਿਸੇ ਚੇਲੇ, ਚਮਚੇ ਲਈ ਨਹੀਂ।ਸਾਡੀ ਸਭ ਦੀ ਪਹਿਲੀ ਜ਼ਿੰਮੇਵਾਰੀ ਸਰਕਾਰ ਬਣਾਉਣ ਦੀ ਹੈ।ਇਸ ਤੋਂ ਬਾਅਦ ਨੌਜਵਾਨਾਂ ਨੂੰ ਨੌਕਰੀ ਦੇਣੀ।ਪੰਜਾਬ ਨੂੰ ਪੰਜਾਬ ਬਣਾਉਣਾ ਹੈ, ਲੰਡਨ-ਕੈਲੇਫੋਰਨੀਆ ਦੇ ਸਪਨੇ ਬਹੁਤ ਦੇਖ ਲਏ।