ਤਲਾਸ਼ੀ ਦੌਰਾਨ ਚੰਨੀ ਦੇ ਭਤੀਜੇ ਅਤੇ ਉਸ ਦੇ ਸਾਥੀਆਂ ਦੀ ਤਲਾਸ਼ੀ ਦੌਰਾਨ ਕੰਪਲੈਕਸ ਤੋਂ ਜਾਇਦਾਦ ਨਾਲ ਸਬੰਧਿਤ ਕੁਝ ਦਸਤਾਵੇਜ਼ ਅਤੇ 6 ਕਰੋੜ ਰੁਪਏ ਤੋਂ ਵੱਧ ਦੀ ਭਾਰਤੀ ਕਰੰਸੀ ਬਰਾਮਦ ਹੋਈ। ਲੁਧਿਆਣਾ ‘ਚ ਭੁਪਿੰਦਰ ਸਿੰਘ (ਚੰਨੀ ਦੇ ਭਤੀਜੇ) ਦੇ ਰਿਹਾਇਸ਼ੀ ਸਥਾਨ ‘ਤੇ ਕਰੀਬ 4 ਕਰੋੜ ਰੁਪਏ ਅਤੇ ਸੰਦੀਪ ਕੁਮਾਰ ਦੇ ਲੁਧਿਆਣਾ ‘ਚ ਰਿਹਾਇਸ਼ੀ ਕੰਪਲੈਕਸ ‘ਚ ਕਰੀਬ 2 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ।
During the course of search at Channi’s nephew & his associates, some property related documents and Indian currency worth more than Rs. 6 crores has been found at the premises being searched. pic.twitter.com/hBvmZpyWU6
— Gagandeep Singh (@Gagan4344) January 18, 2022
ਚਰਨਜੀਤ ਚੰਨੀ ਦੇ ਭਤੀਜੇ ਨਾਲ ਸਬੰਧਿਤ ਐੱਫ.ਆਈ.ਆਰ. ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਸਬੰਧੀ ਐੱਸ.ਬੀ.ਐੱਸ. ਨਗਰ ਥਾਣਾ ਰਾਹੋਂ ਵਿੱਚ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਮਾਈਨਿੰਗ ਵਿਭਾਗ, ਸਿਵਲ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ 07.03.2018 ਨੂੰ ਅਚਨਚੇਤ ਨਿਰੀਖਣ ਕੀਤਾ। ਨਤੀਜੇ ਵਜੋਂ ਇਹ ਪਤਾ ਲੱਗਾ ਕਿ ਵੱਖ-ਵੱਖ ਮਸ਼ੀਨਾਂ ਰਾਹੀਂ ਕਈ ਖਾਨਾਂ ਦੀ ਖੁਦਾਈ ਕੀਤੀ ਜਾ ਰਹੀ ਹੈ ਅਤੇ ਨਿਰਧਾਰਤ ਖੇਤਰ ਤੋਂ ਬਾਹਰ ਮਾਈਨਿੰਗ ਕੀਤੀ ਜਾ ਰਹੀ ਹੈ।