ਬੇਮਿਨਾ ਹਮਦਾਨੀਆ ਕਲੋਨੀ ਵਿੱਚ ਪੰਜ ਸਾਲਾ ਬੱਚੀ ਨੂੰ ਬਚਾਉਣ ਲਈ ਬਰਫ਼ੀਲੇ ਪਾਣੀ ਵਿੱਚ ਛਾਲ ਮਾਰ ਕੇ 18 ਸਾਲਾ ਸਿੱਖ ਨੌਜਵਾਨ ਹੀਰੋ ਬਣ ਗਿਆ ਹੈ। ਬੱਚੀ ਨੂੰ ਬਚਾਉਣ ਵਾਲੇ ਸਿਮਰਨ ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਉਸ ਦੀ ਚੀਕ ਸੁਣੀ ਅਤੇ ਤੁਰੰਤ ਉਸ ਨੂੰ ਬਚਾਉਣ ਲਈ ਬਾਹਰ ਨਿਕਲਿਆ।
ਸਿਮਰਨ ਨੇ ਪੱਤਰਕਾਰਾਂ ਨੂੰ ਦੱਸਿਆ, “ਮੈਂ ਆਪਣੇ ਘਰ ਬੈਠਾ ਸੀ ਅਤੇ ਮੈਂ ਨੇੜੇ ਦੇ ਇੱਕ ਜਲਘਰ ਵਿੱਚੋਂ ਚੀਕਾਂ ਸੁਣੀਆਂ। ਜਦੋਂ ਮੈਂ ਵਰਾਂਡੇ ਵਿੱਚੋਂ ਬਾਹਰ ਨਿਕਲਿਆ ਤਾਂ ਮੈਂ ਇੱਕ ਕੁੜੀ ਨੂੰ ਚੀਕਦੇ ਹੋਏ ਦੇਖਿਆ। ਜਿਸ ਤੋਂ ਬਾਅਦ ਮੈਂ ਬਰਫ਼ੀਲੇ ਪਾਣੀ ਵਿੱਚ ਛਾਲ ਮਾਰ ਕੇ ਉਸ ਨੂੰ ਬਚਾਇਆ।”
ਸਿਮਰਨ ਨੇ ਕਿਹਾ, “ਕੁਝ ਲੋਕ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸਨੂੰ ਬਚਾ ਨਹੀਂ ਸਕੇ। ਉਹ ਉਸਨੂੰ ਸੋਟੀ ਫੜਨ ਲਈ ਕਹਿ ਰਹੇ ਸਨ ਪਰ ਕੋਈ ਵੀ ਉਸ ਬਰਫ਼ੀਲੇ ਪਾਣੀ ਵਿੱਚ ਜਾਣ ਦੀ ਹਿੰਮਤ ਨਹੀਂ ਕਰ ਰਿਹਾ ਸੀ। ਗੁਆਂਢ ਵਿੱਚ ਰਹਿਣ ਵਾਲੇ ਇੱਕ ਚਾਚਾ ਨੇ ਮੇਰੀ ਮਦਦ ਕੀਤੀ।” ਜਿਨ੍ਹਾਂ ਦੀ ਮਦਦ ਨਾਲ ਮੈਂ ਉਸ ਬੱਚੀ ਨੂੰ ਬਚਾਅ ਸਕਿਆ। ਉਸ ਦੀ ਇਸ ਬਹਾਦਰੀ ਦੀ ਹਰ ਕੋਈ ਮਿਸਾਲ ਦੇ ਰਿਹਾ ਹੈ।