ਸ਼ੁੱਕਰਵਾਰ, ਸਤੰਬਰ 5, 2025 07:11 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਹੜ੍ਹਾਂ ਦੀ ਮਾਰ ਝੱਲ ਰਹੇ ਪਿੰਡਾਂ ਦੀ ਸੇਵਾ ‘ਚ ਜੁਟੇ MP ਸਤਨਾਮ ਸਿੰਘ ਸੰਧੂ, ਲੋਕਾਂ ਨੂੰ ਮੱਛਰਾਂ ਤੋਂ ਬਚਾਉਣ ਵਾਸਤੇ ਕਰਵਾਈ ਫੌਗਿੰਗ

ਪੰਜਾਬ ਵਿਚ ਹੜ੍ਹਾਂ ਦੀ ਮਾਰ ਝੱਲ ਰਹੇ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੱਧ ਗਿਆ ਹੈ।

by Pro Punjab Tv
ਸਤੰਬਰ 3, 2025
in Featured News, ਕੇਂਦਰ, ਰਾਜਨੀਤੀ
0

ਪੰਜਾਬ ਵਿਚ ਹੜ੍ਹਾਂ ਦੀ ਮਾਰ ਝੱਲ ਰਹੇ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ MP ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੱਲੋਂ ਜਿਥੇ ਮੈਡੀਕਲ ਕਿੱਟਾਂ, ਜਿਸ ਵਿਚ ਮੱਛਰਦਾਨੀਆਂ, ਮੱਛਰਾਂ ਨੂੰ ਦੂਰ ਭਜਵਾਉਣ ਵਾਲੀ ਦਵਾਈਆਂ ਤੇ ਰਾਹਤ ਸਮੱਗਰੀ ਵੰਡੀ ਗਈ। ਉਥੇ ਹੀ ਮੱਛਰਾਂ ਦੇ ਖਾਤਮੇ ਲਈ ਫੌਗਿੰਗ ਵੀ ਕਰਵਾਈ ਗਈ।

ਸੰਧੂ ਵੱਲੋਂ ਹੜ੍ਹ ਪੀੜਤ ਪਿੰਡਾਂ ਦੇ ਵਾਸੀਆਂ ਲਈ ਰਾਹਤ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਮੰਗਲਵਾਰ ਨੂੰ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ ਹੈ। ਇਸੇ ਦੇ ਤਹਿਤ ਬੁੱਧਵਾਰ ਨੂੰ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਫਿਰੋਜ਼ਪੁਰ ’ਚ ਭਾਰਤ-ਪਾਕਿਸਤਾਨ ਦੀ ਹੂਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਭੱਖੜਾ ਤੇ ਟਿੰਡੀਵਾਲਾ ਦਾ ਦੌਰਾ ਕੀਤਾ ਗਿਆ। ਹੂਸੈਨੀਵਾਲਾ ਦੀ ਭਾਰਤ ਦੇ ਇਤਿਹਾਸ ਵਿਚ ਬਹੁਤ ਮਹੱਤਤਾ ਹੈ, ਕਿਉਂਕਿ ਇਥੇ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਦੇ ਸ਼ਹੀਦਾਂ ਦੀ ਯਾਦ ਵਿਚ ਇੱਕ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ।ਇਹ ਸਥਾਨ ਨਾ ਸਿਰਫ਼ ਇਤਿਹਾਸਕ ਹੈ, ਸਗੋਂ ਰਾਸ਼ਟਰੀ ਏਕਤਾ ਤੇ ਦੇਸ਼ਭਗਤੀ ਦਾ ਵੀ ਪ੍ਰਤੀਕ ਹੈ।

ਹੜ੍ਹ ਰਾਹਤ ਪ੍ਰੋਗਰਾਮ ਦੇ ਤਹਿਤ ਸੰਧੂ ਵੱਲੋਂ ਹੜ੍ਹ ਪ੍ਰਭਾਵਿਤ ਵਿਚ ਪਿੰਡਾਂ ਵਿਚ ਫਸਟ-ਏਡ ਕਿੱਟਾਂ, ਮੱਛਰਦਾਨੀਆਂ ਤੇ ਮੱਛਰ ਭਜਾਉਣ ਲਈ ਵਰਤੇ ਜਾਂਦੇ ਓਡੋਮੋਸ, ਬੈੱਡ ਸ਼ੀਟਾਂ, ਸੈਨੇਟਰੀ ਪੈਡਾਂ ਸਮੇਤ ਹੋਰ ਜ਼ਰੂਰੀ ਵਸਤਾਂ ਵੀ ਵੰਡੀਆਂ ਗਈਆਂ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਵੀ ਕਰਵਾਈ। ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਸੰਧੂ ਨੇ ਪੰਜਾਬ ਦੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸੰਕਟ ਦੌਰਾਨ ਲੋੜੀਂਦੀਆਂ ਸਾਰੀਆਂ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਦਾ ਵੀ ਭਰੋਸਾ ਦਿੱਤਾ।
ਇਸ ਮੌਕੇ ਸੰਧੂ ਨੇ ਰਾਹਤ ਕਾਰਜਾਂ ਵਿਚ ਸਹਾਇਤਾ ਪ੍ਰਦਾਨ ਕਰਨ ਅਤੇ ਹਾਲ ਹੀ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਸੇਵਾਵਾਂ ਦੇਣ ਲਈ ਪਿੰਡ ਭੱਖੜਾ ਨੂੰ ਗੋਦ ਲੈਣ ਦਾ ਵੀ ਐਲਾਨ ਕੀਤਾ।

ਸੰਧੂ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਹੜ੍ਹਾਂ ਨਾਲ ਪ੍ਰਭਾਵਿਤ ਪੀੜਤਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ਼ ਹੈ। ਮੈਂ ਸਰਹੱਦੀ ਇਲਾਕਿਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਿਆ ਹਾਂ ਜੋ ਲਗਾਤਾਰ ਹੋ ਰਹੀ ਮੀਂਹ ਤੇ ਪਾਣੀ ਤੋਂ ਬਚਣ ਵਾਸਤੇ ਹਰ ਢੁੱਕਵੇਂ ਪ੍ਰਬੰਧ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੇ ਪਸ਼ੂ ਹੜ੍ਹਾਂ ਵਿਚ ਰੂੜ ਗਏ ਹਨ ਤੇ ਬਚੇ ਹੋਏ ਪਸ਼ੂਆਂ ਲਈ ਵੀ ਚਾਰੇ ਦਾ ਕੋਈ ਵੀ ਪ੍ਰਬੰਧ ਨਹੀਂ ਹੈ।

ਸੰਧੂ ਨੇ ਕਿਹਾ ਕਿ ਫਿਰੋਜ਼ਪੁਰ ਮੇਰਾ ਜ਼ਿਲ੍ਹਾ ਹੈ, ਮੇਰਾ ਪਿੰਡ ਵੀ ਸਤਲੁਜ਼ ਕਿਨਾਰੇ ’ਤੇ ਵਸਿਆ ਹੋਇਆ ਹੈ, ਉਥੋਂ ਵੀ ਬੰਨ ਟੁੱਟਦਾ ਰਿਹਾ ਹੈ। 40 ਸਾਲ ਪਹਿਲਾਂ ਮੈਂ ਇਹ ਮੰਜ਼ਰ ਆਪਣੇ ਪਿੰਡ ਵਿਚ ਦੇਖਿਆ ਸੀ। ਇਹ ਦਰਦ ਇੰਨਾ ਭਿਆਨਕ ਹੈ ਕਿ ਇਸ ਨੂੰ ਸਮਝਣਾ ਵੀ ਬਹੁਤ ਮੁਸ਼ਕਲ ਹੈ। ਅਸੀਂ ਇਸ ਘਾਟੇ ਦੀ ਭਰਪਾਈ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਾਂ। ਇਸ ਲਈ ਅੱਜ ਸਾਡੇ ਵੱਲੋਂ ਇਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਵੰਡੀਆਂ ਗਈਆਂ ਹਨ ਕਿਉਂਕਿ ਉਨ੍ਹਾਂ ਦੀ ਸਿਹਤ ਸਾਡੇ ਲਈ ਪਹਿਲੀ ਤਰਜੀਹ ਹੈ। ਜੇਕਰ ਇਹ ਬਿਮਾਰ ਹੋ ਗਏ ਤਾਂ ਇਹ ਪਰਿਵਾਰ ਕਿਥੇ ਜਾਣਗੇ।

ਸੰਧੂ ਨੇ ਕਿਹਾ ਕਿ ਸਾਨੂੰ ਇਥੋਂ ਦੇ ਸਰਪੰਚ ਸਾਹਿਬ ਨੇ ਦਸਿਆ ਕਿ ਇਸ ਪਿੰਡ ਵਿਚ ਕੋਈ ਵੀ ਮੈਡੀਕਲ ਸਹਾਇਤਾ ਨਹੀਂ ਹੈ। ਪਿੰੰਡ ਦਾ ਸਕੂਲ ਵੀ ਨੁਕਸਾਨਿਆਂ ਗਿਆ ਹੈ।ਉਸ ਦੀ ਕੰਧ ਢਹਿ-ਢੇਰੀ ਹੋ ਗਈ ਹੈ ਤੇ ਉਸ ਦੀ ਇਮਾਰਤ ਵੀ ਡਿੱਗਣ ਵਾਲੀ ਹੈ।ਉਨ੍ਹਾਂ ਦੇ ਪਿੰਡ ਵਿਚ ਮੈਡੀਕਲ ਦੀ ਪ੍ਰੈਕਟਿਸ ਕਰਨ ਵਾਲਾ ਇੱਕ ਡਾਕਟਰ ਤਾਂ ਹੈ ਪਰ ਉਸ ਕੋਲ ਦਵਾਈਆਂ ਨਹੀਂ ਹਨ। ਅੱਜ ਅਸੀਂ ਨੋਟ ਕੀਤਾ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਪਸ਼ੂਆਂ ਵਾਸਤੇ ਚਾਰਾ, ਦਵਾਈਆਂ, ਤਿਰਪਾਲਾਂ, ਪਸ਼ੂਆਂ ਵਾਸਤੇ ਦਵਾਈਆਂ ਚਾਹੀਦੀਆਂ ਹਨ। ਕਿਉਂਕਿ ਮੌਜੂਦਾ ਸਮੇਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ।ਅਸੀਂ ਇਸ ਲਈ ਭੱਖੜਾ ਪਿੰਡ ਨੂੰ ਗੋਦ ਲਿਆ ਹੈ।

ਸੰਧੂ ਨੇ ਕਿਹਾ ਕਿ ਇਹ ਪਿੰਡ ਰਾਇ ਸਿੱਖ ਬਿਰਾਦਰੀ ਦਾ ਪਿੰਡ ਹੈ।ਰਾਇ ਸਿੱਖ ਇੱਕ ਬਹਾਦੁਰ ਕੌਮ ਹੈ। ਇਹ ਬਹੁਤ ਹੀ ਮਜ਼ਬੂਤ ਇਰਾਦੇ ਵਾਲੇ ਲੋਕ ਹਨ। ਮੈਂਨੂੰ ਦਸਿਆ ਗਿਆ ਹੈ ਕਿ ਪਾਕਿਸਤਾਨ ਦੇ ਨਾਲ ਸ਼ੁਰੂ ਹੋਏ ਤਣਾਅ ਦੌਰਾਨ ਜਦੋਂ ਭਾਰਤ ਦੀ ਫੌਜ ਆਈ ਹੈ।ਉਸ ਵੇਲੇ ਵੀ ਪਿੰਡ ਵੱਲੋਂ ਲੰਗਰ ਛੱਕਾ ਕੇ ਸਾਡੀ ਫੌਜ ਦੀ ਸੇਵਾ ਕੀਤੀ ਗਈ ਸੀ। ਸਾਡਾ ਭਾਰਤ ਦੇ ਸਰਹੱਦੀ ਪਿੰਡਾਂ ਦੇ ਜਜ਼ਬੇ ਨੂੰ ਸਲਾਮ ਹੈ। ਇਹ ਹਮੇਸ਼ਾ ਹੀ ਦੇਸ਼ ਦੀ ਸੇਵਾ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿੰਦੇ ਹਨ। ਅਜਿਹੀ ਔਖੀ ਘੜੀ ਵਿਚ ਸਾਡਾ ਵੀ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਇਨ੍ਹਾਂ ਦੀ ਸਹਾਇਤਾ ਲਈ ਅੱਗੇ ਆਈਏ ਤੇ ਉਨ੍ਹਾਂ ਨੂੰ ਮੁਸ਼ਕਲਾਂ ਵਿਚੋਂ ਕੱਢਣ ਲਈ ਕਾਰਜ਼ ਕਰੀਏ।ਇਸ ਲਈ ਮੈਂ ਭੱਖੜਾ ਪਿੰਡ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਦੇਸ਼ ਦਾ ਆਖਰੀ ਪਿੰਡ ਨਹੀਂ ਪਹਿਲਾ ਪਿੰਡ ਹੈ।

Tags: CU UNiversityMP Satnam Sandhupropunjabnwspropunjabtv
Share198Tweet124Share49

Related Posts

ਪਾਣੀਪਤ ਤੋਂ ਪੰਜਾਬ ਹੜ੍ਹ ਪੀੜਤਾਂ ਲਈ ਭੇਜੀ ਗਈ ਮਦਦ, ਟਰੈਕਟਰ-ਟਰਾਲੀਆਂ ‘ਚ ਭੇਜਿਆ ਗਿਆ ਜ਼ਰੂਰੀ ਸਮਾਨ

ਸਤੰਬਰ 4, 2025

ਭਾਰਤੀ ਕ੍ਰਿਕਟਰ KL RAHUL ਨੇ ਭਾਵੁਕ ਹੋ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੀਤੀ ਅਰਦਾਸ

ਸਤੰਬਰ 4, 2025

ਹੜ੍ਹ ਪੀੜਤਾਂ ਦੇ ਹੱਕ ‘ਚ Diljit Dosanjh ਦਾ ਪਹਿਲਾ ਬਿਆਨ, ਪੰਜਾਬ ਜ਼ਖਮੀ ਹੋਇਆ ਹਾਰਿਆ ਨਹੀਂ

ਸਤੰਬਰ 4, 2025

ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਤਸ+ਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 3 ਤਸ/ਕਰ ਗ੍ਰਿਫ਼ਤਾਰ

ਸਤੰਬਰ 4, 2025

ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਕਿਸਾਨਾਂ ਨਾਲ ਕੀਤੀ ਗੱਲਬਾਤ

ਸਤੰਬਰ 4, 2025

ਲੁਧਿਆਣਾ ਦੇ ਕਾਰੋਬਾਰੀ ਨੂੰ WHATSAPP CALL ਤੋਂ ਆਈ 7 ਕਰੋੜ ਦੀ ਫਿ*ਰੌ*ਤੀ

ਸਤੰਬਰ 4, 2025
Load More

Recent News

ਪਾਣੀਪਤ ਤੋਂ ਪੰਜਾਬ ਹੜ੍ਹ ਪੀੜਤਾਂ ਲਈ ਭੇਜੀ ਗਈ ਮਦਦ, ਟਰੈਕਟਰ-ਟਰਾਲੀਆਂ ‘ਚ ਭੇਜਿਆ ਗਿਆ ਜ਼ਰੂਰੀ ਸਮਾਨ

ਸਤੰਬਰ 4, 2025

ਭਾਰਤੀ ਕ੍ਰਿਕਟਰ KL RAHUL ਨੇ ਭਾਵੁਕ ਹੋ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੀਤੀ ਅਰਦਾਸ

ਸਤੰਬਰ 4, 2025

ਹੜ੍ਹ ਪੀੜਤਾਂ ਦੇ ਹੱਕ ‘ਚ Diljit Dosanjh ਦਾ ਪਹਿਲਾ ਬਿਆਨ, ਪੰਜਾਬ ਜ਼ਖਮੀ ਹੋਇਆ ਹਾਰਿਆ ਨਹੀਂ

ਸਤੰਬਰ 4, 2025

ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਤਸ+ਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 3 ਤਸ/ਕਰ ਗ੍ਰਿਫ਼ਤਾਰ

ਸਤੰਬਰ 4, 2025

ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਕਿਸਾਨਾਂ ਨਾਲ ਕੀਤੀ ਗੱਲਬਾਤ

ਸਤੰਬਰ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.