Saurabh Anand Australian Residency: ਹਾਲ ਹੀ ਦੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਭਾਰਤੀਆਂ ‘ਤੇ ਹਮਲਿਆਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਕੁਝ ਦੇਸ਼ਾਂ ਵਿੱਚ, ਹਿੰਦੂ ਧਾਰਮਿਕ ਸਥਾਨਾਂ ‘ਤੇ ਭੰਨਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਦੋਂ ਕਿ ਕੁਝ ਦੇਸ਼ਾਂ ਵਿੱਚ, ਭਾਰਤੀਆਂ ‘ਤੇ ਹਮਲੇ ਹੋਏ ਹਨ। ਆਸਟ੍ਰੇਲੀਆ ਦੇ ਮੈਲਬੌਰਨ ਤੋਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ।

ਜੁਲਾਈ 2025 ਵਿੱਚ ਮੈਲਬੌਰਨ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਅਲਟੋਨਾ ਵਿੱਖੇ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ 33 ਸਾਲਾ ਭਾਰਤੀ ਨਾਗਰਿਕ ਸੌਰਭ ਆਨੰਦ ਨੂੰ ਆਸਟ੍ਰੇਲੀਆਈ ਸਰਕਾਰ ਵੱਲੋਂ ਪੱਕੀ ਰਿਹਾਇਸ਼ ਦਿੱਤੀ ਗਈ ਹੈ। ਇਹ ਫੈਸਲਾ ਉਸ ਦੀ ਸਿਹਤ, ਮਨੋਵਿਗਿਆਨਕ ਹਾਲਤ ਅਤੇ ਮਾਨਵਤਾਵਾਦੀ ਅਧਾਰ ‘ਤੇ ਲਿਆ ਗਿਆ। ਸੌਰਭ ‘ਤੇ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਸ਼ਾਪਿੰਗ ਸੈਂਟਰ ਵਿਚਲੀ ਫਾਰਮੇਸੀ ਵੱਲ ਜਾ ਰਿਹਾ ਸੀ। ਕੁਝ ਨੌਜਵਾਨ ਹਮਲਾਵਰਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਹਮਲੇ ਵਿੱਚ ਸੌਰਭ ਦੀ ਖੱਬੀ ਬਾਂਹ ਅਤੇ ਹੱਥ ਨੂੰ ਗੰਭੀਰ ਨੁਕਸਾਨ ਹੋਇਆ। ਕਈ ਘੰਟਿਆਂ ਦੀ ਜਟਿਲ ਸਰਜਰੀ ਤੋਂ ਬਾਅਦ ਹੱਥ ਨੂੰ ਮੁੜ ਜੋੜਿਆ ਗਿਆ, ਪਰ ਅਜੇ ਵੀ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ। ਇਸ ਤੋਂ ਇਲਾਵਾ, ਸੌਰਭ ਦੀ ਰੀੜ੍ਹ ਦੀ ਹੱਡੀ ਅਤੇ ਹੋਰ ਅੰਦਰੂਨੀ ਅੰਗਾਂ ਤੇ ਵੀ ਗੁੱਝੀਆਂ ਸੱਟਾਂ ਹਨ।