ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਦੇ ਘਰ ਹੋਈ ਈਡੀ ਦੀ ਛਾਪੇਮਾਰੀ ‘ਤੇ ਸਫਾਈ ਦਿੰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਇੱਕ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਤੁਰੰਤ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਦਿਆਂ ਸੀ.ਐੱਮ. ਚੰਨੀ ‘ਤੇ ਤੰਜ ਕਸਦਿਆਂ ਕਿਹਾ ਕਿ, ”ਚੰਨੀ ਆਮ ਆਦਮੀ ਨਹੀਂ, ਸਗੋਂ ਇੱਕ ਬੇਈਮਾਨ ਆਦਮੀ ਹੈ।”
चन्नी आम आदमी नहीं, बेईमान आदमी है। https://t.co/OycA10oRar
— Arvind Kejriwal (@ArvindKejriwal) January 19, 2022
ਇੱਕ ਖਬਰ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਮਜ਼ਾਕ ਉਡਾਉਂਦੇ ਹੋਏ ਇਕ ਹੋਰ ਟਵੀਟ ਕਰ ਕਿਹਾ, “ਚੰਨੀ ਸਾਹਿਬ, ਮੋਦੀ ਜੀ ਛਾਪੇ ਮੇਰੇ ਰਿਸ਼ਤੇਦਾਰ ‘ਤੇ ਨਹੀਂ, ਮੇਰੇ ‘ਤੇ ਪਾਏ ਸੀ, ਇੱਕ ਮੌਜੂਦਾ ਮੁੱਖ ਮੰਤਰੀ ‘ਤੇ। ਉਨ੍ਹਾਂ ਨੂੰ ਮੇਰੇ ਘਰੋਂ ਸਿਰਫ਼ ਦਸ ਮਫ਼ਲਰ ਮਿਲੇ ਸਨ, ਤੁਹਾਡੇ ਵਾਂਗ ਇੰਨੀ ਨਕਦੀ ਅਤੇ ਗੱਡੀਆਂ ਨਹੀਂ ਮਿਲੇ। ਤੁਸੀਂ ਤਾਂ 111 ਦਿਨਾਂ ਵਿੱਚ ਕਮਾਲ ਹੀ ਕਰ ਦਿੱਤਾ।”
चन्नी साहिब, मोदी जी ने छापे मेरे रिश्तेदारों पर नहीं, मुझ पर डाले थे, सिटिंग CM पर। उनको मेरे घर से केवल दस मफ़्लर मिले। आपकी तरह इतनी नक़दी और इतनी गाड़ियाँ नहीं मिलीं मेरे घर। आपने तो 111 दिनों में कमाल ही कर दिया। https://t.co/7raF3l4SOX
— Arvind Kejriwal (@ArvindKejriwal) January 19, 2022